13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗਰਮੀ ਤੋਂ ਬਚਾਅ ਲਈ ਜਾਨ ਜੋਖ਼ਮ 'ਚ ਪਾ ਨਹਿਰ 'ਚ ਚੁੱਭੀਆਂ ਲਗਾ ਰਹੇ ਨੌਜਵਾਨ ਤੇ ਬੱਚੇ <br/>

ਅਜੀਤ ਡੈਸਕ 29-05-2026
ਢੰਡਾਰੀ ਕਲਾਂ/ਲੁਧਿਆਣਾ, 28 ਮਈ (ਜਸਵੀਰ ਸਿੰਘ ਬੰਗਾ)-ਸੂਬੇ 'ਚ ਗਰਮੀ ਵਧਣ ਨਾਲ ਸਤਲੁਜ, ਭਾਖੜਾ, ਸਰਹਿੰਦ ਫੀਡਰ ਅਤੇ ਹੋਰ ਨਹਿਰਾਂ ਵਿਚ ਨਹਾਉਣ ਜਾਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਦੀਆਂ ਡੁੱਬਣ ਕਾਰਨ ਮੌਤਾਂ ਲਗਾਤਾਰ ਵੱਧ ਰਹੀਆਂ ਹਨ | ਪਿਛਲੇ ਕੁੱਝ ਸਮੇਂ ਦੌਰਾਨ ਕਈ ਦਰਦਨਾਕ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਨਹਿਰਾਂ 'ਚ ਨਹਾਉਣ ਸਮੇਂ ਬੱਚਿਆਂ ਦੀਆਂ ਹੋ ਰਹੀਆਂ ਮੌਤਾਂ ਤੋਂ ਮਾਪਿਆਂ ਨੂੰ ਸਬਕ ਲੈਣ ਦੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਹਿਰਾਂ 'ਚ ਨਹਾਉਂਦੇ ਸਮੇਂ ਵਾਪਰ ਰਹੇ ਹਾਦਸਿਆਂ ਬਾਰੇ ਜਾਗਰੂਕ ਕਰਨ ਤਾਂ ਜੋ ਬੱਚੇ ਨਹਿਰਾਂ 'ਚ ਨਾ ਨਹਾਉਣ | ਮਾਹਿਰਾਂ ਅਨੁਸਾਰ ਨਹਿਰਾਂ ਦਾ ਪਾਣੀ ਉੱਪਰੋਂ ਸ਼ਾਂਤ ਦਿਖਾਈ ਦਿੰਦਾ ਹੈ, ਪਰ ਅੰਦਰਲਾ ਵਹਾਅ ਬਹੁਤ ਤੇਜ਼ ਹੁੰਦਾ ਹੈ | ਕਈ ਵਾਰ ਪੈਰ ਤਿਲਕਣ ਜਾਂ ਗਹਿਰਾਈ ਦਾ ਅੰਦਾਜ਼ਾ ਨਾ ਹੋਣ ਕਾਰਨ ਬੱਚੇ ਤੇ ਨੌਜਵਾਨ ਪਾਣੀ 'ਚ ਫਸ ਜਾਂਦੇ ਹਨ | ਨਹਿਰਾਂ ਦੇ ਕੰਢਿਆਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਵੀ ਵੱਡਾ ਕਾਰਨ ਬਣ ਰਹੀ ਹੈ | 'ਅਜੀਤ' ਦੀ ਟੀਮ ਨੇ ਜਦੋਂ ਸਿੱਧਵਾਂ ਨਹਿਰ ਦੇ ਵੱਖ-ਵੱਖ ਪੁਲਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਗਰਮੀ ਤੋਂ ਰਾਹਤ ਪਾਉਣ ਲਈ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਘੱਟ ਉਮਰ ਦੇ ਬੱਚੇ ਬਿਨਾਂ ਕਿਸੇ ਡਰ ਭੈਅ ਤੋਂ ਕੁੱਦ-ਕੁੱਦ ਕੇ ਨਹਿਰ 'ਚ ਛਲਾਂਗਾ ਮਾਰ ਰਹੇ ਸਨ | ਨਹਿਰ ਵਿਚ ਨਹਾਉਣ ਸਮੇਂ ਡੁੱਬਣ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਜਿੱਥੇ ਸਮਾਜਿਕ ਸੰਸਥਾਵਾਂ ਵਲੋਂ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ, ਉਥੇ ਹੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਵਿਸ਼ੇਸ਼ ਮੁਹਿੰਮ ਚਲਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ |

ਪਿਛਲੀ ਖ਼ਬਰ ਵੱਖ-ਵੱਖ ਥਾਵਾਂ 'ਤੇ 2 ਔਰਤਾਂ ਵਲੋਂ ਸ਼ੱਕੀ ਹਾਲਾਤਾਂ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ <br/> ਅਗਲੀ ਖ਼ਬਰ ਦੇਸ਼ ਲਈ ਕੁਰਬਾਨ ਹੋਣ ਦੀ ਸਿੱਖਿਆ ਦਿੰਦੀ ਹੈ ਈਦ-ਉਲ-ਅਜ਼ਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।