22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੰਜਾਬੀ ਰੀਡੇਥਾਨ ਦੀ ਵੈੱਬਸਾਈਟ ਰਿਲੀਜ਼

ਅਜੀਤ ਡੈਸਕ 07-06-2026
ਲੁਧਿਆਣਾ, 6 ਜੂਨ (ਭੁਪਿੰਦਰ ਸਿੰਘ ਬੈਂਸ)-ਵਿਸ਼ਵ ਦੀ ਪਹਿਲੀ ਪੰਜਾਬੀ ਆਨਲਾਈਨ ਰੀਡੇਥਾਨ ਨੇ ਇਕ ਹੋਰ ਮੀਲ ਪੱਥਰ ਕਾਇਮ ਕਰਦਿਆਂ ਆਪਣੀ ਵੈਬਸਾਈਟ ਰਿਲੀਜ਼ ਕੀਤੀ | ਅਕਾਲ ਅਕਾਡਮੀ ਚੁਗਾਵਾਂ ਦੀ ਪਿ੍ੰਸੀਪਲ ਗੁਰਸ਼ਰਨ ਕੌਰ ਨੇ ਵੈਬਸਾਈਟ ਜਾਰੀ ਕਰਦਿਆਂ ਕਿਹਾ ਕਿ ਰੀਡੇਥਾਨ ਰਾਹੀਂ ਬੱਚੇ ਪੰਜਾਬੀ ਮਾਂ ਬੋਲੀ ਨਾਲ ਜੁੜਨ ਦੇ ਨਾਲ-ਨਾਲ ਮੋਬਾਈਲ ਦੀ ਸਾਰਥਕ ਵਰਤੋਂ ਵੀ ਸਿੱਖ ਰਹੇ ਹਨ | ਉਨ੍ਹਾਂ ਦੱਸਿਆ ਕਿ ਅਕਾਲ ਅਕਾਡਮੀ ਚੁਗਾਵਾਂ ਦੇ 900 ਤੋਂ ਵੱਧ ਵਿਦਿਆਰਥੀ ਰੀਡੇਥਾਨ ਦੀਆਂ ਚਾਰ ਰੀਡਿੰਗਾਂ ਪੂਰੀਆਂ ਕਰ ਚੁੱਕੇ ਹਨ | ਰੀਡੇਥਾਨ ਦੀ ਰਜਿਸਟ੍ਰੇਸ਼ਨ ਅਜੇ ਵੀ ਖੁੱਲ੍ਹੀ ਹੈ ਅਤੇ ਹੋਰ ਉਮਰ ਵਰਗ ਦੇ ਲੋਕ ਇਸ ਵਿਚ ਭਾਗ ਲੈ ਸਕਦੇ ਹਨ | ਰੀਡੇਥਾਨ ਵਿਚ ਹਰ ਹਫਤੇ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਜਿਵੇਂ ਭਾਈ ਵੀਰ ਸਿੰਘ, ਡਾ. ਜਸਵੰਤ ਸਿੰਘ ਨੇਕੀ, ਕਰਮ ਸਿੰਘ ਹਿਸਟੋਰੀਅਨ, ਡਾ. ਹਿਸੋਟਰੀਅਨ, ਡਾ. ਬਿ੍ਜਪਾਲ ਅਤੇ ਸਤਬੀਰ ਸਿੰਘ ਦੀਆਂ ਰਚਨਾਵਾਂ ਭੇਜੀਆਂ ਜਾਂਦੀਆਂ ਹਨ | ਆਯੋਜਕਾਂ ਮੁਤਾਬਕ ਹੁਣ ਤਕ 6700 ਤੋਂ ਵੱਧ ਰੀਡਰ ਇਸ ਮੁਹਿੰਮ ਨਾਲ ਜੁੜ ਚੱੁਕੇ ਹਨ |

ਪਿਛਲੀ ਖ਼ਬਰ ਗੁਰਦੁਆਰਾ ਆਲਮਗੀਰ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਪੀ.ਏ.ਯੂ. ਦੇ ਕਿਸਾਨ ਕਲੱਬ ਦੀ ਮਾਸਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।