25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨੌਜਵਾਨ ਦਿਨ-ਦਿਹਾੜੇ ਸਵਰਨਕਾਰ ਦੀ ਦੁਕਾਨ ਤੋਂ 5 ਲੱਖ ਰੁਪਏ ਮੁੱਲ ਦਾ ਸੋਨੇ ਦਾ ਹਾਰ ਚੋਰੀ ਕਰਕੇ ਫ਼ਰਾਰ <br/>

ਅਜੀਤ ਡੈਸਕ 10-06-2026
ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਫਾ ਬਾਜ਼ਾਰ ਸਥਿਤ ਇਕ ਸਵਰਨਕਾਰ ਦੀ ਦੁਕਾਨ ਤੋਂ ਦਿਨ ਦਿਹਾੜੇ ਨੌਜਵਾਨ 5 ਲੱਖ ਰੁਪਏ ਮੁੱਲ ਦਾ ਹਾਰ ਚੋਰੀ ਕਰਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਉਸ ਵਕਤ ਵਾਪਰੀ, ਜਦੋਂ ਚੋਰ ਆਤਮ ਜਿਉਲਰ ਦੀ ਦੁਕਾਨ ਅੰਦਰ ਦਾਖਲ ਹੋਇਆ ਅਤੇ ਉਥੇ ਮੌਜੂਦ ਮਾਲਕ ਆਤਮ ਭਸੀਨ ਨੂੰ ਸੋਨੇ ਦਾ ਹਾਰ ਦਿਖਾਉਣ ਲਈ ਕਿਹਾ, ਜਦੋਂ ਮਾਲਕ ਨੇ ਹਾਰ ਦਿਖਾਉਣਾ ਸ਼ੁਰੂ ਕੀਤਾ ਤਾਂ ਉਕਤ ਨੌਜਵਾਨ ਨੇ ਹਾਰ ਉਥੋਂ ਚੁੱਕ ਲਿਆ ਤੇ ਫ਼ਰਾਰ ਹੋ ਗਿਆ | ਮਾਲਕ ਵਲੋਂ ਰੌਲਾ ਵੀ ਪਾਇਆ ਗਿਆ, ਪਰ ਇਹ ਨੌਜਵਾਨ ਉਥੋਂ ਫ਼ਰਾਰ ਹੋਣ ਵਿਚ ਸਫਲ ਹੋ ਗਿਆ | ਚੋਰੀ ਦੀ ਇਹ ਘਟਨਾ ਉੱਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਵੀ ਸੁਰਾਗ ਹਾਸਿਲ ਨਹੀਂ ਹੋਇਆ ਸੀ |

ਪਿਛਲੀ ਖ਼ਬਰ ਪੁਲਿਸ ਵਲੋਂ ਸੁਣਵਾਈ ਨਾ ਕਰਨ 'ਤੇ ਲਲਤੋਂ ਪੁਲਿਸ ਚੌਕੀ ਅੱਗੇ ਧਰਨਾ ਪ੍ਰਦਰਸ਼ਨ <br/> ਅਗਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਵਲੋਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।