25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਿਗਮ ਕਮਿਸ਼ਨਰ ਵਲੋਂ ਸਫ਼ਾਈ ਕਾਰਜਾਂ 'ਚ ਕਮੀਆਂ ਮਿਲਣ 'ਤੇ ਅਧਿਕਾਰੀਆਂ ਨੰੂ ਸਖ਼ਤ ਚਿਤਾਵਨੀ <br/>

ਨਗਰ ਨਿਗਮ ਕਮਿਸ਼ਨਰ ਡਾ. ਨੀਤੂ ਕਤਿਆਲ ਗੁਪਤਾ ਜ਼ੋਨ ਸੀ ਦੇ ਇਲਾਕੇ ਵਿਚ ਸਫ਼ਾਈ ਨੰੂ ਲੈਕੇ ਨਿਰੀਖਣ ਕਰਦੇ ਹੋਏ | ਤਸਵੀਰ-ਸੇਵਕ ਸਿੰਘ <br/> 10-06-2026
ਲੁਧਿਆਣਾ, 9 ਜੂਨ (ਭੁਪਿੰਦਰ ਸਿੰਘ ਬੈਂਸ)-ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਨਿਗਮ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਸਫ਼ਾਈ ਮੁਹਿੰਮ ਦੌਰਾਨ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਵਲੋਂ ਮੰਗਲਵਾਰ ਨੰੂ ਜ਼ੋਨ ਸੀ. ਅਧੀਨ ਆਉਂਦੇ ਵੱਖ ਵੱਖ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਨਿਰੀਖਣ ਦੌਰਾਨ ਸਫ਼ਾਈ ਕਾਰਜਾਂ ਵਿਚ ਕਮੀਆਂ ਮਿਲਣ 'ਤੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ | ਨਿਗਮ ਕਮਿਸ਼ਨਰ ਨੇ ਗਿੱਲ ਰੋਡ, ਸ਼ਿਮਲਾਪੁਰੀ, ਨਿਊ ਸ਼ਿਮਲਾਪੁਰੀ, ਚਿਮਨੀ ਰੋਡ ਸਮੇਤ ਹੋਰ ਕਈ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦਾ ਜਾਇਆ ਲਿਆ | ਨਿਰੀਖਣ ਦੌਰਾਨ ਸਫ਼ਾਈ ਕਰਮਚਾਰੀਆਂ ਦੀ ਕਾਰਗੁਜ਼ਾਰੀ ਵਿਚ ਕਮੀਆਂ ਅਤੇ ਖ਼ਾਲੀ ਪਲਾਟਾਂ 'ਤੇ ਸੜਕਾਂ ਦੇ ਕਿਨਾਰਿਆਂ 'ਤੇ ਕੂੜਾ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆਏ | ਇਸ 'ਤੇ ਕਮਿਸ਼ਨਰ ਨੇ ਮੌਕੇ 'ਤੇ ਸਬੰਧਿਤ ਸਟਾਫ਼ ਨੰੂ ਸਖ਼ਤ ਹਿਦਾਇਤ ਦਿੰਦਿਆਂ ਹਰ ਪੱਖੋਂ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਡਾ. ਗੁਪਤਾ ਨੇ ਗਿੱਲ ਰੋਡ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਵੀ ਜਾਇਜ਼ਾ ਲਿਆ ਅਤੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਾਲ-ਨਾਲ ਮਲਬਾ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ | ਡਾ. ਗੁਪਤਾ ਨੇ ਕਿਹਾ ਕਿ ਇਹ ਅਚਨਚੇਤ ਨਿਰੀਖਣ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ |

ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਜਨਤਾ ਨਗਰ ਮੰਡਲ ਵਲੋਂ ਵਰਕਿੰਗ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਵਾਸੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ-ਖਾਲਸਾ, ਲੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।