ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਸੰਗੀਤ ਪ੍ਰੇਮੀਆਂ ਨੂੰ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਅਰੰਭੀ ਗੁਰਮਤਿ ਪ੍ਰਚਾਰ ਪਸਾਰ ਦੀ ਲਹਿਰ ਤਹਿਤ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ 10, 11 ਅਤੇ 12 ਜੂਨ ਮੁਤਾਬਿਕ ਬੁੱਧ, ਵੀਰ ਅਤੇ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਕਰਵਾਈ ਜਾ ਰਹੀ ਹੈ¢ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਮÏਜੂਦਾ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ ਰਾਗ ਅਤੇ ਬਾਣੀ ਦਾ ਸੰਯੋਗ ਰਸਿਕ ਸਰੋਤੇ ਦੀ ਸੁਰਤ ਉਤੇ ਰੂਹਾਨੀ ਪ੍ਰਭਾਵ ਪਾਉਂਦਾ ਹੈ¢ ਜਿਸ ਨਾਲ ਦੁਨੀਆ ਹੀ ਪਲਟ ਜਾਂਦੀ ਹੈ ਸੰਗੀਤ ਰਸਿਕ ਸਰੋਤਾ ਬੇਗਮਪੁਰੇ ਦਾ ਵਾਸੀ ਬਣ ਜਾਂਦਾ ਹੈ¢ ਜਿੱਥੋਂ ਦੇ ਵਸਨੀਕ ਸੁਹਜ ਤੇ ਚੰਗਿਆਈਆਂ ਦਾ ਮੁਜੱਸਮਾ ਪ੍ਰਤੀਤ ਹੁੰਦੇ ਹਨ | ਉਨ੍ਹਾਂ ਵਰਕਸ਼ਾਪ ਸਬੰਧੀ ਦੱਸਿਆ ਕਿ 10 ਜੂਨ ਦਿਨ ਬੁੱਧਵਾਰ ਨੂੰ ਭਾਈ ਗੋਬਿੰਦਰ ਆਲਮਪੁਰੀ ਪ੍ਰੋ: ਚਰਨਜੀਤ ਕÏਰ, ਭਾਈ ਸੰਦੀਪ ਸਿੰਘ ਦਿਲਰੁਬਾ, ਉਸਤਾਦ ਹਰਭਜਨ ਸਿੰਘ ਧਾਲੀਵਾਲ ਪੁਖਾਵਾਜ, 11 ਜੂਨ ਦਿਨ ਵੀਰਵਾਰ ਨੂੰ ਭਾਈ ਜਸਪ੍ਰੀਤ ਸਿੰਘ, ਪ੍ਰੋਫੈਸਰ ਇਕਬਾਲ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਡਾ: ਜਤਿੰਦਰ ਸਿੰਘ ਅਤੇ ਡਾ: ਦਿਪਿਨ ਰਾਜ ਜੀ ਅਤੇ ਅੰਤਲੇ ਦਿਨ 12 ਜੂਨ ਸ਼ੁੱਕਰਵਾਰ ਨੂੰ ਇਕਬਾਲ ਸਿੰਘ ਜਮਾਲਪੁਰੀ, ਉਸਤਾਦ ਬਲਵੀਰ ਸਿੰਘ ਮੋਗਾ, ਪ੍ਰੋਫੈਸਰ ਰਾਜਬਰਿੰਦਰ ਸਿੰਘ ਬਠਿੰਡਾ, ਉਸਤਾਦ ਸਤਨਿੰਦਰ ਸਿੰਘ ਬੋਤਲ ਅਤੇ ਪੰ: ਯੋਗੇਸ਼ ਸ਼ਮਸ਼ੀ ਜੀ ਤਬਲਾ ਸਬੰਧੀ ਸੰਗੀਤ ਪ੍ਰੇਮੀਆਂ ਨੂੰ ਜਾਣਕਾਰੀ ਦੇਣਗੇ | ਮਹਾਂਪੁਰਸ਼ਾਂ ਨੇ ਸਮੂਹ ਸੰਗੀਤ ਪ੍ਰੇਮੀਆਂ ਨੂੰ ਇਸ ਤਿੰਨ ਰੋਜ਼ਾ ਵਰਕਸ਼ਾਪ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ¢