28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੈਂਸ ਨੇ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ <br/>

ਦੁੱਗਰੀ ਦੇ ਪ੍ਰੀਤ ਨਗਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਰਿਵਾਰਕ ਮੈਂਬਰ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਦਾ ਸਨਮਾਨ ਕਰਦੇ ਹੋਏ | ਤਸਵੀਰ-ਸੇਵਕ ਸਿੰਘ <br/> 10-06-2026
ਲੁਧਿਆਣਾ, 9 ਜੂਨ (ਜਤਿੰਦਰ ਭੰਬੀ)-ਲੋਕਾਂ ਦੀ ਸੇਵਾ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਇਕ ਹੋਰ ਲੋੜਵੰਦ ਪਰਿਵਾਰ ਦੀ ਬਾਂਹ ਫੜੀ ਗਈ | ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਦੱੁਗਰੀ ਦੇ ਪ੍ਰੀਤ ਨਗਰ ਇਲਾਕੇ ਵਿਚ ਪੀੜਤ ਅÏਰਤ ਨਰਿੰਦਰ ਕੌਰ ਦੇ ਮਕਾਨ ਦੀ ਛੱਤ ਡਿੱਗ ਗਈ ਸੀ, ਜਿਸ ਕਾਰਨ ਪਰਿਵਾਰ ਬੇਘਰ ਹੋ ਗਿਆ ਸੀ | ਇਸ ਦੁੱਖ ਦੀ ਘੜੀ ਵਿਚ ਸਾਬਕਾ ਵਿਧਾਇਕ ਬੈਂਸ ਨੇ ਪਰਿਵਾਰ ਦੀ ਮਦਦ ਦਾ ਜ਼ਿੰਮਾ ਚੁੱਕਿਆ ਅਤੇ ਗ਼ਰੀਬ ਪਰਿਵਾਰਾਂ ਲਈ ਬਣਾਏ ਜਾ ਰਹੇ ਮਕਾਨਾਂ ਦੀ ਲੜੀ ਤਹਿਤ ਇਹ ਦੂਜਾ ਮਕਾਨ ਪੂਰੀ ਤਰ੍ਹਾਂ ਤਿਆਰ ਕਰਵਾ ਕੇ ਨਰਿੰਦਰ ਕੌਰ ਦੇ ਸਪੁਰਦ ਕਰ ਦਿੱਤਾ | ਨਵੇਂ ਬਣੇ ਮਕਾਨ ਦੇ ਗ੍ਰਹਿ ਪ੍ਰਵੇਸ਼ ਮੌਕੇ ਪਰਿਵਾਰ ਵਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਧਾਰਮਿਕ ਸਮਾਗਮ ਵਿਚ ਸਿਮਰਜੀਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿੱਥੇ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ (ਸ੍ਰੀ ਸਾਹਿਬ) ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਦੁੱਗਰੀ, ਡਾ. ਚਮਕੌਰ ਸਿੰਘ, ਬਲਬੀਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਗਿੱਲ, ਤਰਸੇਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਾਮ, ਡਾ. ਪਿੰਦਰ, ਗੁਰਦੀਪ ਸਿੰਘ, ਜਗਤ ਸਿੰਘ, ਕਰਮਜੀਤ ਸਿੰਘ ਫ਼ੌਜੀ ਆਦੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਗੁਰਿਆਈ ਦਿਵਸ 'ਤੇ ਕੀਰਤਨ ਸਮਾਗਮ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਵਿਸ਼ੇਸ਼ ਜਪ-ਤਪ ਚੁਪਹਿਰਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।