ਨਰਸਿੰਗ ਹੋਮ ਦੇ ਡਾਕਟਰਾਂ 'ਤੇ ਲਾਪਰਵਾਹੀ ਦੇ ਲੱਗੇ ਦੋਸ਼
ਅਜੀਤ ਡੈਸਕ
11-06-2026
ਲੁਧਿਆਣਾ, 10 ਜੂਨ (ਡਾ. ਤਰਲੋਚਨ ਸਿੰਘ)-ਸਥਾਨਕ ਬਾਬਾ ਥਾਨ ਸਿੰਘ ਚੌਕ ਨਜ਼ਦੀਕ ਪੈਂਦੇ ਇਕ ਨਰਸਿੰਗ ਹੋਮ ਦੇ ਬਾਹਰ ਬੀਤੀ ਦੇਰ ਰਾਤ ਲੋਕਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ | ਮਾਮਲਾ ਨਰਸਿੰਗ ਹੋਮ ਦੇ ਡਾਕਟਰਾਂ ਦੀ ਕਥਿਤ ਲਾਪਰਵਾਹੀ ਨਾਲ ਜੁੜਿਆ ਹੋਇਆ ਹੈ¢ ਟਿੱਬਾ ਰੋਡ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਮਹਿਲਾ ਦਾ ਪਿਛਲੇ 9 ਮਹੀਨਿਆਂ ਤੋਂ ਇਸੇ ਨਰਸਿੰਗ ਹੋਮ ਵਿਚ ਲਗਾਤਾਰ ਇਲਾਜ ਚੱਲ ਰਿਹਾ ਸੀ, ਪਰ ਇਸ ਦੇ ਬਾਵਜੂਦ ਡਾਕਟਰਾਂ ਵਲੋਂ ਗੰਭੀਰ ਲਾਪਰਵਾਹੀ ਵਰਤੀ ਗਈ¢ ਪਰਿਵਾਰ ਅਨੁਸਾਰ ਦੇਰ ਰਾਤ ਮਹਿਲਾ ਦੀ ਡਿਲੀਵਰੀ ਹੋਣੀ ਸੀ¢ ਇਸ ਦÏਰਾਨ ਡਾਕਟਰਾਂ ਨੇ ਮਹਿਲਾ ਨੂੰ ਅਲਟਰਾ ਸਾਊਾਡ ਸਕੈਨ ਕਰਵਾਉਣ ਲਈ ਭੇਜਿਆ | ਅਲਟਰਾ ਸਾਊਾਡ ਸਕੈਨ ਦੀ ਰਿਪੋਰਟ ਵਿਚ ਸਾਹਮਣੇ ਆਇਆ ਕਿ ਗਰਭ ਵਿਚ ਮÏਜੂਦ ਬੱਚੇ ਦੀ ਮÏਤ ਤਿੰਨ ਦਿਨ ਪਹਿਲਾਂ ਹੀ ਹੋ ਚੁੱਕੀ ਸੀ¢ ਜਦੋਂ ਮੀਡੀਆ ਵਲੋਂ ਇਸ ਸੰਬੰਧੀ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਾਕਟਰ ਨੇ ਇਸ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ | ਉਧਰ ਸੂਚਨਾ ਮਿਲਣ 'ਤੇ ਇਲਾਕਾ ਪੁਲਿਸ ਮÏਕੇ 'ਤੇ ਪਹੁੰਚੀ | ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢ ਜ਼ਿਕਰਯੋਗ ਹੈ ਕਿ ਇਹ ਨਰਸਿੰਗ ਹੋਮ ਅਕਸਰ ਹੀ ਚਰਚਾ ਵਿਚ ਰਹਿੰਦਾ ਹੈ¢