05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕਾਰੋਬਾਰੀ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਵਾਲੇ ਖ਼ਤਰਨਾਕ ਗਰੋਹ ਦੇ 4 ਮੈਂਬਰ ਲੱਖਾਂ ਦੀ ਹੈਰੋਇਨ ਅਤੇ ਅਸਲ੍ਹੇ ਸਮੇਤ ਕਾਬੂ

ਅਜੀਤ ਡੈਸਕ 16-06-2026
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਪਾਸੋਂ ਫਿਰੌਤੀ ਮੰਗਣ ਵਾਲੇ ਇਕ ਖ਼ਤਰਨਾਕ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਡੀ.ਸੀ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਅਭਿਜੀਤ ਸਿੰਘ ਵਾਸੀ ਹਿੰਮਤ ਸਿੰਘ ਨਗਰ, ਮਾਨੀਆ ਸਾਨੀ ਵਾਸੀ ਜਵਾਹਰ ਨਗਰ, ਸੁਖਮਨ ਸਿੰਘ ਵਾਸੀ ਦੁੱਗਰੀ ਅਤੇ ਅੰਕੁਸ਼ ਯਾਦਵ ਵਾਸੀ ਭਾਈ ਹਿੰਮਤ ਸਿੰਘ ਨਗਰ ਸ਼ਾਮਿਲ ਹਨ। ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ 300 ਗ੍ਰਾਮ ਹੈਰੋਇਨ ਇਕ ਕਾਰ ਪਿਸਤੌਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਅਭਿਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਪਿਛਲੇ ਸਾਲ ਦੀ ਜ਼ਮਾਨਤ ਤੋਂ ਬਾਹਰ ਆਇਆ ਸੀ। ਜਦਕਿ ਮਾਨੀਆ ਸਾਨੀ ਖ਼ਿਲਾਫ਼ ਵੀ ਅਸਲਾ ਐਕਟ ਦੀ ਧਾਰਾ ਅਧੀਨ ਇਕ ਮਾਮਲਾ ਦਰਜ ਹੈ। ਸੁਖਮਨ ਸਿੰਘ ਖ਼ਿਲਾਫ਼ ਕੋਈ ਵੀ ਮਾਮਲਾ ਦਰਜ ਨਹੀਂ ਹੈ। ਅੰਕੁਸ਼ ਯਾਦਵ ਵੀ ਚਾਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗਰੋਹ ਦਾ ਸਰਗਨਾ ਨਮਿਤ ਸ਼ਰਮਾ ਹੈ, ਜੋ ਕਿ ਸ਼ਾਮ ਨਗਰ ਦਾ ਰਹਿਣ ਵਾਲਾ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਉਹ ਵਿਦੇਸ਼ ਵਿਚ ਰਹਿੰਦਾ ਹੈ। ਉਸ ਦੱਸਿਆ ਕਿ ਵਿਦੇਸ਼ ਵਿਚ ਬੈਠ ਕੇ ਉਕਤ ਨਮਿਤ ਇਹ ਗਰੋਹ ਚਲਾ ਰਿਹਾ ਸੀ। ਕਥਿਤ ਦੋਸ਼ੀਆਂ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਕਾਰੋਬਾਰੀ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਸਨ। ਜੇਕਰ ਕੋਈ ਕਾਰੋਬਾਰੀ ਫਿਰੌਤੀ ਨਹੀਂ ਦਿੰਦਾ ਸੀ ਤਾਂ ਉਸਦੇ ਘਰ ਜਾਂ ਕਾਰੋਬਾਰੀ ਠਿਕਾਣਿਆਂ ‘ਤੇ ਇਹਨਾਂ ਕਥਿਤ ਦੋਸ਼ੀਆਂ ਵਲੋਂ ਗੋਲੀਆਂ ਚਲਾਈਆਂ ਜਾਂਦੀਆਂ ਸਨ ਤਾਂ ਜੋ ਦਹਿਸ਼ਤ ਫਲਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਹਨਾਂ ਨੂੰ ਬੀਤੀ ਰਾਤ �ਮੈਕਸ ਫਲੈਟਾਂ ਨੇੜਿ�ਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਕਥਿਤ ਦੋਸ਼ੀ ਹੈਰੋਇਨ ਦਾ ਧੰਦਾ ਵੀ ਕਰਦੇ ਹਨ ਅਤੇ ਹੈਰੋਇਨ ਦੀ ਤਸਕਰੀ ਵੱਖ ਵੱਖ ਸ਼ਹਿਰਾਂ ਵਿਚ ਕਰ ਰਹੇ ਸਨ। ਪੁਲਿਸ ਵਲੋਂ ਇਹਨਾਂ ਪਾਸੋਂ ਕਾਬੂ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਡੇਢ ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਿਸ ਵਲੋਂ ਇਹਨਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਗਾਂਧੀ ਨਗਰ ’ਚ ਘਰ ਦੀ ਦੂਜੀ ਮੰਜ਼ਿਲ ’ਚ ਲੱਗੀ ਅੱਗ ਅਗਲੀ ਖ਼ਬਰ ਮਹਾਂਨਗਰ ’ਚ 24 ਘੰਟੇ ਵਾਟਰ ਸਪਲਾਈ ਪ੍ਰੋਜੈਕਟ ਦੇ ਕੰਮ ਦੌਰਾਨ ਧਸਦੀਆਂ ਸੜਕਾਂ ਨੇ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।