15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਭਾਰਤੀ ਧਾਨਕ ਸਮਾਜ ਮਹਾਸੰਘ ਨੇ ਭਗਤ ਕਬੀਰ ਦਾ 629ਵਾਂ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 30-06-2026
ਲੁਧਿਆਣਾ, 29 ਜੂਨ (ਭੁਪਿੰਦਰ ਸਿੰਘ ਬੈਂਸ)-ਭਾਰਤੀ ਧਾਨਕ ਸਮਾਜ ਮਹਾਸੰਘ ਵਲੋਂ ਭਗਤ ਕਬੀਰ ਦਾ 629ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਭਗਤ ਕਬੀਰ ਦੀ ਬਾਣੀ ਰਾਹੀਂ ਮਨੁੱਖਤਾ ਨੂੰ ਸੱਚ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ’ਤੇ ਜ਼ੋਰ ਦਿੱਤਾ ਗਿਆ। ਸੂਬਾ ਪ੍ਰਧਾਨ ਸੰਜੇ ਖਟਕ ਨੇ ਕਿਹਾ ਕਿ ਧਾਨਕ ਸਮਾਜ ਵਲੋਂ ਹਰ ਸਾਲ ਇਹ ਪਾਵਨ ਦਿਹਾੜਾ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਅਤੇ ਪਿਛਲੇ 25 ਸਾਲਾਂ ਤੋਂ ਇਹ ਸਮਾਗਮ ਲਗਾਤਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲੁਧਿਆਣਾ ’ਚ ਭਗਤ ਕਬੀਰ ਦੇ ਨਾਮ ’ਤੇ ਵਿਸ਼ਾਲ ਭਵਨ ਬਣਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸ਼ਰਮਾ ਦੇਬੀ, ਅਮਨ ਸ਼ਰਮਾ, ਯਸ਼ਪਾਲ ਚੌਧਰੀ, ਵਿਪਨ ਕਲਿਆਣ, ਗੁਰਪ੍ਰੀਤ ਸਿੰਘ, ਰਾਜੂ ਬਾਬਾ ਸਮੇਤ ਕਈ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਟਰੱਕ ਦੀ ਫੇਟ ਵੱਜਣ ਨਾਲ ਐਕਟਿਵਾ ਸਵਾਰ ਦੀ ਇਲਾਜ ਅਧੀਨ ਮੌਤ ਅਗਲੀ ਖ਼ਬਰ ਭਾਵਾਧਸ ਨੇ ਸਤਿਗੁਰੂ ਕਬੀਰ ਦਾ 628ਵਾਂ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।