03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

ਅਜੀਤ ਡੈਸਕ 23-07-2026
ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਕੀਰਤਨ ਸਮਾਗਮ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ ਭਾਈ ਦਿਲਦੀਪ ਸਿੰਘ ਦੇ ਕੀਰਤਨੀ ਜੱਥੇ ਨੇ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਸਰਵਨ ਕਰਵਾਏ ਅਤੇ ਸੰਗਤਾਂ ਨੂੰ ਰੋਜ ਗੁਰਦੁਆਰਾ ਸਾਹਿਬ ਆ ਕੇ ਕੀਰਤਨ ਸੁਨਣ ਅਤੇ ਗੁਰਬਾਣੀ ਮੁਤਾਬਕ ਜੀਵਨ ਜਿਉਣ ਅਤੇ ਰਹਿਤ ਮਾਰਿਆਦਾ ਵਿਚ ਰਹਿਣ ਦਾ ਉਪਦੇਸ਼ ਦਿੱਤਾ। ਸਮਾਗਮ ‘ਚ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਚੇਅਰਮੈਨ ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਦਰਸ਼ਨ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ਕਾਲੜਾ, ਸਰਬਜੀਤ ਸਿੰਘ ਚੱਗਰ, ਚਰਨਜੀਤ ਸਿੰਘ ਪਾਇਲ, ਰਘਬੀਰ ਸਿੰਘ, ਯਸ਼ਪਾਲ ਸਿੰਘ, ਡਾਕਟਰ ਪ੍ਰੇਮ ਸਿੰਘ ਚਾਵਲਾ, ਬਲਬੀਰ ਸਿੰਘ, ਪਰਮਜੀਤ ਸਿੰਘ, ਤਰਲੋਕ ਸਿੰਘ ਸੱਚਦੇਵਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਰਕ ‘ਆਪ’ ਐਜੂਕੇਸ਼ਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਸੇਵਾ ਕੇਂਦਰ ਦੇ ਤਾਲੇ ਤੋੜ ਕੇ ਚੋਰ ਸਮਾਨ ਚੋਰੀ ਕਰ ਕੇ ਹੋਏ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।