03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਆਸ਼ੀਹਾਰਾ ਕਰਾਟੇ ਸੈਲਫ਼-ਡਿਫੈਂਸ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਕਰਵਾਈ

ਅਜੀਤ ਡੈਸਕ 23-07-2026
ਢੰਡਾਰੀ ਕਲਾਂ/ਲੁਧਿਆਣਾ, 20 ਜੁਲਾਈ (ਜਸਵੀਰ ਸਿੰਘ ਬੰਗਾ)-ਗਿਆਸਪੁਰਾ ਸਥਿਤ ਐਸ.ਡੀ. ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ‘ਆਸ਼ੀਹਾਰਾ ਕਰਾਟੇ ਸੈਲਫ਼-ਡਿਫੈਂਸ ਐਸੋਸੀਏਸ਼ਨ’ ਵਲੋਂ ਜ਼ਿਲ੍ਹਾ ਪੱਧਰੀ ‘ਆਸ਼ੀਹਾਰਾ ਕਰਾਟੇ ਫੁੱਲ-ਕਾਂਟੈਕਟ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਅਤੇ ਕਰਾਟੇ ਅਕੈਡਮੀਆਂ ਦੇ 150 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਓ.ਪੀ. ਵਰਮਾ ਅਤੇ ‘ਆਸ਼ੀਹਾਰਾ ਕਰਾਟੇ ਸੈਲਫ਼-ਡਿਫੈਂਸ ਐਸੋਸੀਏਸ਼ਨ’ ਦੇ ਪ੍ਰਧਾਨ ਦਿਨੇਸ਼ ਸਿੰਘ ਰਾਠੌਰ ਵਲੋਂ ਕੀਤਾ ਗਿਆ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦਿਹਾਤੀ ਦੀ ਪ੍ਰਧਾਨ ਸਾਨੀਆ ਸ਼ਰਮਾ ਅਤੇ ਭਾਜਪਾ ਐਮ.ਐਸ.ਐਮ.ਈ. ਹੈਵੀ ਇੰਡਸਟਰੀ ਸੈਲ ਦਿਹਾਤੀ ਦੇ ਚੇਅਰਮੈਨ ਰਮੇਸ਼ ਕੱਕੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਸੁਨੰਧਾ ਸਿੰਘ ਅਤੇ ਡਾ. ਪ੍ਰਵੀਨ ਜੈਨ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਸਾਨੀਆ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕਰਾਟੇ ਅਤੇ ਆਤਮ-ਰੱਖਿਆ ਹਰ ਬੱਚੇ, ਖਾਸ ਕਰਕੇ ਧੀਆਂ ਲਈ ਬਹੁਤ ਜਰੂਰੀ ਹਨ। ਕਰਾਟੇ ਨੂੰ ਆਤਮ-ਵਿਸ਼ਵਾਸ਼, ਅਨੁਸਾਸ਼ਨ ਅਤੇ ਸਸ਼ਕਤੀਕਰਨ ਨੂੰ ਵਧਾਉਣ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਦਰਸਾਇਆ ਗਿਆ। ਖਿਡਾਰੀਆਂ ਅਤੇ ਕੋਚਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਰਮੇਸ਼ ਕੱਕੜ ਨੇ ਖੇਡਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨਾਂ ਨੇ ਸਾਰੇ ਕੋਚਾਂ ਨੂੰ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਗਿਆਸਪੁਰਾ ਦੀ ਏ.ਕੇ.ਐਸ.ਡੀ.ਏ. ਅਕੈਡਮੀ ਇਸ ਮੁਕਾਬਲੇ ਦੀ ਸਮੁੱਚੀ ਜੇਤੂ ਬਣੀ। ਰਾਜਬੀਰ ਮਿਕਸਡ ਮਾਰਸ਼ਲ ਆਰਟਸ ਅਕੈਡਮੀ ਦੂਜੇ ਸਥਾਨ ‘ਤੇ ਰਹੀ, ਜਦੋਂ ਕਿ ਜੋਏਲ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਸਫ਼ਲ ਮੁਕਾਬਲਾ ਆਸ਼ੀਹਾਰਾ ਕਰਾਟੇ ਸਵੈ-ਰੱਖਿਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ੋਕ ਰਾਉਲ ਦੁਆਰਾ ਕਰਵਾਇਆ ਗਿਆ। ਸਮਾਗਮ ‘ਚ ਰਾਜਵੀਰ, ਸ਼ਵਾਤੀ, ਬਬਲੂ, ਰਾਜੂ, ਸੰਦੀਪ, ਯੁਵਰਾਜ, ਸੁਖਮਨ, ਜੋਤੀ ਅਤੇ ਵਿੱਕੀ ਨੇ ਹਿੱਸਾ ਲਿਆ, ਰੰਭਾ, ਕ੍ਰਿਸ਼ਨਾ ਅਤੇ ਭਾਗੀਰਥੀ ਨੇ ਸਹਾਇਕ ਭੂਮਿਕਾਵਾਂ ਨਿਭਾਉਂਦਿਆਂ ਸਹਿਯੋਗ ਦਿੱਤਾ। ਸਮਾਪਤੀ ਸਮਾਰੋਹ ਦੌਰਾਨ ਅਸ਼ੋਕ ਰਾਉਲ ਨੇ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੂੰ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ |ਚ ਵਫ਼ਦ ਮਿਲਿਆ ਅਗਲੀ ਖ਼ਬਰ ਸਾਬਕਾ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਰਕ ‘ਆਪ’ ਐਜੂਕੇਸ਼ਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।