10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

‘ਅਕਾਲੀ ਦਲ ਵਾਰਿਸ ਪੰਜਾਬ’ ਦੇ ਵੱਲ ਲੋਕਾਂ ਦਾ ਵਧਦਾ ਰੁਝਾਨ ਪੰਜਾਬ ਵਿਚ ਨਵੇਂ ਬਦਲਾਅ ਦੀ ਆਹਟ-ਇਆਲੀ, ਸ਼ਿਵਾਲਿਕ

ਅਜੀਤ ਡੈਸਕ 27-07-2026

ਲਾਡੋਵਾਲ, 26 ਜੁਲਾਈ (ਬਲਬੀਰ ਸਿੰਘ ਰਾਣਾ)- “ਅਕਾਲੀ ਦਲ ਵਾਰਿਸ ਪੰਜਾਬ ਦੇ” ਪਾਰਟੀ ਨਾਲ ਜੁੜਨ ਲਈ ਲੋਕਾਂ ਦਾ ਉਤਸ਼ਾਹ ਦਿਨੋ-ਦਿਨ ਵਧ ਰਿਹਾ ਹੈ। ਪਿੰਡਾਂ ਤੋਂ ਲੈ ਕੇ ਸ਼ਹਿਰ ਤੱਕ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜ ਰਹੇ ਹਨ, ਜੋ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਜਨਤਾ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੀ ਹੈ ਅਤੇ ਇਕ ਨਵੇਂ, ਸਿਧਾਂਤਕ ਅਤੇ ਲੋਕ-ਪੱਖੀ ਬਦਲਾਵ ਦੀ ਭਾਲ ਕਰ ਰਹੀ ਹੈ, ਜੋ ਪੰਜਾਬ ਵਿਚ ਨਵੇਂ ਬਦਲਾਅ ਦੀ ਆਹਟ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ “ਅਕਾਲੀ ਦਲ ਵਾਰਿਸ ਪੰਜਾਬ ਦੇ” ਮਾਲਵਾ ਜੋਨ ਦੇ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸੀਨੀ ਆਗੂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਲਿਕ ਨੇ ਹਲਕਾ ਗਿੱਲ ਦੇ ਪਿੰਡ ਚੂਹੜਪੁਰ ਵਿਖੇ ਪਿੰਡ ਵਾਸੀਆਂ ਦੀ ਪਾਰਟੀ ਦੇ ਹੱਕ ਵਿਚ ਹੋਈ ਵੱਡੀ ਇਕੱਤਰਤਾ ਦੌਰਾਨ ਕਰਦਿਆਂ ਕਿਹਾ ਕਿ ਪਾਰਟੀ ਨੇ ਪੰਜਾਬ ਭਰ ਵਿਚ ਹਮੇਸ਼ਾ ਪੰਜਾਬ, ਪੰਜਾਬੀਅਤ, ਕਿਸਾਨਾਂ, ਨੌਜਵਾਨਾਂ, ਵਪਾਰੀਆਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਹਿੱਤਾਂ ਲਈ ਕੀਤੇ ਜਾ ਰਹੇ ਸੰਘਰਸ਼ ਕਾਰਨ ਲੋਕਾਂ ਦਾ ਵਿਸ਼ਵਾਸ ਲਗਾਤਾਰ ਮਜ਼ਬੂਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਸਾਫ਼-ਸੁਥਰੀ, ਇਮਾਨਦਾਰ ਅਤੇ ਜਵਾਬਦੇਹ ਰਾਜਨੀਤੀ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਨੌਜਵਾਨਾਂ ਸਮੇਤ ਹਰ ਵਰਗ ਦਾ ਰੁਝਾਨ” ਅਕਾਲੀ ਦਲ ਵਾਰਸ ਪੰਜਾਬ ਦੇ” ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਪਾਰਟੀ ਦਾ ਵਧਦਾ ਗਰਾਫ਼ ਸਿਰਫ਼ ਸੰਗਠਨ ਦੇ ਵਿਸਥਾਰ ਦਾ ਨਹੀਂ, ਸਗੋਂ ਲੋਕਾਂ ਦੇ ਭਰੋਸੇ ਅਤੇ ਉਮੀਦਾਂ ਦਾ ਵੀ ਪ੍ਰਤੀਕ ਹੈ। ਉਕਤ ਆਗੂਆਂ ਨੇ ਪਾਰਟੀ ਨਾਲ ਜੁੜ ਰਹੇ ਸਾਰੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਹਰ ਵਰਕਰ ਪਾਰਟੀ ਦੀ ਤਾਕਤ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੇ ਸਹਿਯੋਗ ਨਾਲ “ਅਕਾਲੀ ਦਲ ਵਾਰਿਸ ਪੰਜਾਬ ਦੇ” ਪਾਰਟੀ ਪੰਜਾਬ ਦੇ ਹੱਕਾਂ ਦੀ ਲੜਾਈ ਹੋਰ ਮਜ਼ਬੂਤੀ ਨਾਲ ਲੜੇਗਾ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰਨ ਲਈ ਹਮੇਸ਼ਾਂ ਵਚਨਬੱਧ ਰਹੇਗੀ। ਇਸ ਮੌਕੇ ਬੇਅੰਤ ਸਿੰਘ ਢੋਲਣ ਸਰਪੰਚ ਕਲੋਨੀ, ਮਨਦੀਪ ਸਿੰਘ ਮਨੀ ਗਰੇਵਾਲ ਚੂਹੜਪੁਰ , ਸੋਹਣ ਸਿੰਘ ਸਾਬਕਾ ਪੰਚ, ਸਤਨਾਮ ਸਿੰਘ ਸੰਧੂ ਸਰਪੰਚ ਕਲੋਨੀ, ਕੁਲਦੀਪ ਸਿੰਘ ਚੂਹੜਪੁਰ, ਕੁਲਦੀਪ ਸਿੰਘ ਘੁੰਮਣ, ਸੁਖਵਿੰਦਰ ਸਿੰਘ ਸੋਢੀ ਮਹਿੰਦਰ ਸਿੰਘ ਨੱਤ, ਸਤਪਾਲ ਸਿੰਘ, ਸੰਧੂ ਚੂਹੜਪੁਰ, ਚਮਕੌਰ ਸਿੰਘ ਗਿੱਲ, ਜੋਗਿੰਦਰ ਸਿੰਘ ਖਾਲਸਾ, ਰੁਪਿੰਦਰ ਸਿੰਘ ਕੈਪਟਨ, ਰਾਕੇਸ਼ ਕੁਮਾਰ, ਰੁਪੇਸ਼ ਕੁਮਾਰ, ਸੁਖਦੇਵ ਸਿੰਘ, ਬਲਵੀਰ ਸਿੰਘ, ਇਕਬਾਲ ਸਿੰਘ ਬੰਗਾ, ਸੰਤ ਰਾਮ, ਵੀਰਪਾਲ ਸਿੰਘ, ਅਜਮਲ ਅਨਸਾਰੀ, ਰਾਮ ਸਾਗਰ, ਮਨਦੀਪ ਬਰਾੜ, ਗੁੱਡੂ, ਜਸਪਾਲ ਸਿੰਘ, ਮੰਗਾ ਸਿੰਘ, ਭੁਪਿੰਦਰ ਸਿੰਘ ਚੀਮਾ, ਸੰਤੋਸ਼ ਰਾਮ , ਰਵੀ ਪਾਸਵਾਨ, ਅਰਰਾਮ ਅਨਸਾਰੀ, ਸਮੋਧ ਗੁਪਤਾ, ਵਿਕਾਸ ਪੰਡਿਤ, ਵੀਰ ਸਿੰਘ, ਲੱਕੀ ਮੈਂਬਰ, ਨਿਹਾ ਟੈਂਟ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ l

ਪਿਛਲੀ ਖ਼ਬਰ ਸਰਕਾਰੀ ਸਮਾਗਮ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੌਂਸਲਰਾਂ ਨੂੰ ਸੱਦਾ ਨਾ ਦੇਣ ’ਤੇ ਭਾਜਪਾ ਆਗੂਆਂ ਕੀਤੀ ਪ੍ਰੈੱਸ ਵਾਰਤਾ ਅਗਲੀ ਖ਼ਬਰ ਐਸ.ਪੀ.ਐਸ. ਹਸਪਤਾਲ ਵਿਖੇ ਸਰਪੰਚਾਂ ਲਈ ਵੈੱਲਨੈੱਸ ਕਾਰਡ ਕੀਤੇ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।