10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਰਕਾਰੀ ਸਮਾਗਮ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੌਂਸਲਰਾਂ ਨੂੰ ਸੱਦਾ ਨਾ ਦੇਣ ’ਤੇ ਭਾਜਪਾ ਆਗੂਆਂ ਕੀਤੀ ਪ੍ਰੈੱਸ ਵਾਰਤਾ

ਅਜੀਤ ਡੈਸਕ 27-07-2026

ਡਾਬਾ/ਲੁਹਾਰਾ, 26 ਜੁਲਾਈ (ਕੁਲਵੰਤ ਸਿੰਘ ਸੱਪਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਲੁਧਿਆਣਾ ਵਿਖੇ ਹੋ ਰਹੀ ਆਮਦ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਧਾਨ ਸਭਾ ਦੱਖਣੀ ਦੇ ਇਲਾਕਾ ਪਿੰਡ ਲੁਹਾਰਾ ਵਿਖੇ ਕਰਵਾਏ ਜਾ ਰਹੇ ਸਰਕਾਰੀ ਸਮਾਗਮ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਚੁਣੇ ਗਏ ਕੌਂਸਲਰਾਂ ਨੂੰ ਸੱਦਾ ਨਾ ਦਿੱਤੇ ਜਾਣ ਤੋਂ ਨਾਰਾਜ਼ ਭਾਰਤੀ ਜਨਤਾ ਪਾਰਟੀ ਓ.ਬੀ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ.ਐਸ, ਵਾਰਡ ਨੰਬਰ 34 ਦੇ ਕੌਂਸਲਰ ਰਜੇਸ਼ ਮਿਸ਼ਰਾ, ਵਾਰਡ ਨੰਬਰ 33 ਤੋਂ ਕੌਂਸਲਰ ਪਤੀ ਕੁਲਵੰਤ ਸਿੰਘ ਕਾਤੀ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਰਕਾਰੀ ਸਮਾਗਮ ਲਈ ਸੱਦਾ ਪੱਤਰ ਨਾ ਦਿੱਤੇ ਜਾਣਾ ਮੰਦਭਾਗਾ ਹੈ, ਕਿਉਂਕਿ ਪ੍ਰੋਟੋਕਾਲ ਅਨੁਸਾਰ ਸਰਕਾਰੀ ਸਮਾਗਮ ਲਈ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਸੱਦਿਆ ਜਾਣਾ ਹੁੰਦਾ ਹੈ। ਪ੍ਰਧਾਨ ਐੱਸ.ਐੱਸ. ਨੇ ਕਿਹਾ ਕਿ ਉਕਤ ਸਮਾਗਮ ਸਰਕਾਰੀ ਪੱਧਰ ’ਤੇ ਹੋ ਰਿਹਾ ਹੈ, ਨਾ ਕਿ ਆਮ ਆਦਮੀ ਪਾਰਟੀ ਦਾ ਨਿੱਜੀ ਪ੍ਰੋਗਰਾਮ ਹੈ। ਕੌਂਸਲਰ ਰਜੇਸ਼ ਮਿਸ਼ਰਾ ਨੇ ਕਿਹਾ ਕਿ ਸਮਾਗਮ ਸਬੰਧੀ ਸੱਦਾ ਪੱਤਰ ਨਹੀਂ ਦਿੱਤਾ ਗਿਆ ਕੋਈ ਗੱਲ ਨਹੀਂ, ਪਰ ਅਸੀਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇਵਾਂਗੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਸਾਡਾ ਟਾਈਮ ਫਿਕਸ ਕੀਤਾ ਜਾਵੇ, ਜਦਕਿ ਹਲਕਾ ਵਿਧਾਇਕ ਸਾਡੇ ਨਾਲ ਅੱਗੇ ਲੱਗ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਵਿਚ ਸਹਾਇਤਾ ਕਰਨ ਤਾਂ ਜੋ ਇਲਾਕੇ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ।

ਪਿਛਲੀ ਖ਼ਬਰ ਈ-ਰਿਕਸ਼ਾ ਚਾਲਕ ਨੇ ਸਵਾਰੀ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਲੁੱਟਿਆ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਵੱਲ ਲੋਕਾਂ ਦਾ ਵਧਦਾ ਰੁਝਾਨ ਪੰਜਾਬ ਵਿਚ ਨਵੇਂ ਬਦਲਾਅ ਦੀ ਆਹਟ-ਇਆਲੀ, ਸ਼ਿਵਾਲਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।