03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਾਈਟਿੰਗੇਲ ਸਕੂਲ ਸ਼ਿਮਲਾਪੁਰੀ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਕਬੱਡੀ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ

ਫੁੱਲਾਂਵਾਲ, 2 ਅਗਸਤ (ਮਨਜੀਤ ਸਿੰਘ ਦੁੱਗਰੀ)-ਡੀ. ਏ.

ਨਾਈਟਿੰਗੇਲ ਸਕੂਲ ਸ਼ਿਮਲਾਪੁਰੀ ਦੀਆਂ ਕਬੱਡੀ ’ਚ ਜੇਤੂ ਲੜਕੀਆਂ ਦੀਆਂ ਟੀਮਾਂ ਨਾਲ ਅਧਿਆਪਕ। ਅਜੀਤ ਤਸਵੀਰ 03-08-2026
ਫੁੱਲਾਂਵਾਲ, 2 ਅਗਸਤ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਵਿਖੇ ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਦੇ ਸ਼ਾਨਦਾਰ ਕੈਰੀਅਰ ਅਤੇ ਵਿਲੱਖਣ ਸੇਵਾਵਾਂ ਦੇ ਸਨਮਾਨ ਵਿਚ ਸੇਵਾ-ਮੁਕਤੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਵਾਈਸ ਚੇਅਰਮੈਨ ਡਾ. ਐੱਸ.ਐੱਸ. ਜੌਹਲ ਨੇ ਮੁੱਖ ਮਹਿਮਾਨ, ਮੈਨੇਜਰ ਸਵੀਨ ਪੁਰੀ ਅਤੇ ਪ੍ਰੋ. ਡਾ. ਕਰਮਜੀਤ ਸਿੰਘ (ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਆਪਣੀ ਧਰਮ ਪਤਨੀ ਪ੍ਰਿੰ. ਰਮਨਦੀਪ ਕੌਰ ਸਮੇਤ ‘ਗੈਸਟ ਆਫ਼ ਆਨਰ’ ਪ੍ਰਿੰ. ਜੇ.ਕੇ. ਸਿੱਧੂ (ਏ.ਆਰ.ਓ. ਅਤੇ ਟਰੇਨਿੰਗ ਕੋਆਰਡੀਨੇਟਰ, ਪੰਜਾਬ ਜ਼ੋਨ-ਐੱਫ), ਪ੍ਰਿੰ. ਡਾ. ਅਨੂ ਵਰਮਾ (ਕਲੱਸਟਰ ਹੈੱਡ), ਪ੍ਰਿੰ. ਵੇਦ ਵਰਤ ਪਲਾਹ, ਪ੍ਰਿੰ. ਨੀਰਜ ਕੁਮਾਰ, ਵੱਖ-ਵੱਖ ਡੀ.ਏ.ਵੀ. ਅਦਾਰਿਆਂ ਦੇ ਪੰਜਾਬ-ਪੱਧਰੀ ਪ੍ਰਿੰਸੀਪਲ ਅਤੇ ਨਿਧੀ ਗੁਪਤਾ (ਮਾਪਿਆਂ ਦੇ ਨੁਮਾਇੰਦੇ) ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਦੇ ਪਤੀ ਡਾ. ਜਸਵੰਤ ਸਿੰਘ ਭੁੱਲਰ, ਗੁਰਜੀਤ ਕੌਰ, ਰਾਜ ਦਿਓਲ, ਰੂਹਪ੍ਰੀਤ ਕੌਰ ਅਤੇ ਅਮਿਤ ਮਹਿਤਾ ਮੌਜੂਦ ਰਹੇ। ਸਮਾਰੋਹ ਦੀ ਸ਼ੁਰੂਆਤ ਰੂਹਾਨੀ ਪ੍ਰਾਰਥਨਾ ਅਤੇ ਸ਼ਮ੍ਹਾ ਰੌਸ਼ਨ ਕਰਕੇ ਕਰਨ ਉਪਰੰਤ ਇਕ ਖ਼ੂਬਸੂਰਤ ਆਡੀਓ-ਵੀਡੀਓ ਪ੍ਰਸਤੁਤੀ ਰਾਹੀਂ ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਦੇ ਪ੍ਰੇਰਨਾਦਾਇਕ ਸਫ਼ਰ ਨੂੰ ਦਰਸਾਉਂਦਿਆਂ ਆਪ ਦੀ ਦੂਰਅੰਦੇਸ਼ੀ, ਬੇਮਿਸਾਲ ਅਗਵਾਈ, ਅਕਾਦਮਿਕ ਉੱਤਮਤਾ, ਬੁਨਿਆਦੀ ਢਾਂਚੇ ਦਾ ਵਿਕਾਸ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ, ਰੰਗਾਰੰਗ ਸਮਾਗਮਾਂ ਅਤੇ ਵਿਦਿਆਰਥੀਆਂ, ਸਟਾਫ਼ ਤੇ ਮਾਪਿਆਂ ਨਾਲ ਬਿਤਾਏ ਅਣਗਿਣਤ ਯਾਦਗਾਰੀ ਪਲਾਂ ਨੂੰ ਪੇਸ਼ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਐੱਸ.ਐੱਸ. ਜੌਹਲ, ਸਵੀਨ ਪੁਰੀ, ਪ੍ਰਿੰ. ਜੇ.ਕੇ. ਸਿੱਧੂ, ਪ੍ਰੋ. ਡਾ. ਕਰਮਜੀਤ ਸਿੰਘ ਨੇ ਪ੍ਰਿੰ. ਡਾ. ਭੁੱਲਰ ਦੀ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਵਚਨਬੱਧਤਾ ਅਤੇ ਸੰਸਥਾ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਿਚ ਉਨ੍ਹਾਂ ਦੇ ਅਤੁੱਲ ਯੋਗਦਾ ਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਆਪਣੀ ਪ੍ਰਿੰਸੀਪਲ ਵਜੋਂ ਸੇਵਾ-ਕਾਲ ਦੀਆਂ ਯਾਦਗਾਰੀ ਪਲਾਂ ਨੂੰ ਮੁੜ ਕਰਦਿਆਂ ਆਰੀਆ ਰਤਨ ਡਾ. ਪੂਨਮ ਸੂਰੀ (ਪ੍ਰਧਾਨ, ਡੀ.ਏ.ਵੀ. ਸੀ.ਐਮ.ਸੀ., ਨਵੀਂ ਦਿੱਲੀ) ਦੁਆਰਾ ਚਾਰ ਦਹਾਕਿਆਂ ਤੱਕ ਅਹਿਮ ਜ਼ਿੰਮੇਵਾਰੀ ਸੌਂਪਣ ਅਤੇ ਉਨ੍ਹਾਂ ਦੀ ਅਗਵਾਈ ਤੇ ਰਹਿਨੁਮਾਈ ਲਈ ਧੰਨਵਾਦ ਪ੍ਰਗਟਾਇਆ। ਪ੍ਰੋਗਰਾਮ ਦੀ ਸਮਾਪਤੀ ਅਕਾਦਮਿਕ ਸੁਪਰਵਾਈਜ਼ਰ ਜੈਦੀਪ ਕੌਰ ਦੁਆਰਾ ਪੇਸ਼ ਕੀਤੇ ਗਏ ਧੰਨਵਾਦੀ ਸ਼ਬਦਾਂ ਨਾਲ ਹੋਈ।
ਪਿਛਲੀ ਖ਼ਬਰ ਰੋਬੋਟਿਕ ਯੂਰੋ-ਓਂਕੋਲੋਜੀ ਅਤੇ ਰੀਕੰਸਟ੍ਰਕਟਿਵ ਯੂਰੋਲੋਜੀ ਵਿਚ ਇਕਾਈ ਹਸਪਤਾਲ ਨੂੰ ਰਾਸ਼ਟਰੀ ਪੱਧਰ ’ਤੇ ਮਿਲੀ ਪਛਾਣ ਡਾ. ਬ... ਅਗਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।