04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜੀ. ਆਈ. ਐੱਸ. ਇੰਸਟੀਚਿਊਟ ਭੁੱਟਾ ਵਿਖੇ ‘ਉਡਾਣ-2026’ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਡੇਹਲੋਂ, 3 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਜੀ. ਆਈ.

ਅਜੀਤ ਡੈਸਕ 04-08-2026
ਡੇਹਲੋਂ, 3 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਜੀ. ਆਈ. ਐੱਸ. ਇੰਸਟੀਚਿਊਟ ਆਫ਼ ਫਾਰਮੇਸੀ ਭੁੱਟਾ ਲੁਧਿਆਣਾ ਵਿਖੇ ਬੀ. ਫਾਰਮੇਸੀ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਵਾਗਤ ਲਈ ‘ਉਡਾਨ 2026’ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਕੈਂਪਸ, ਅਕਾਦਮਿਕ ਗਤੀਵਿਧੀਆਂ, ਫੈਕਲਟੀ, ਵਿਦਿਆਰਥੀ ਜੀਵਨ ਅਤੇ ਆਪਣੇ ਸਹਿਪਾਠੀਆਂ ਨਾਲ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਕਾਲਜ ਦੇ ਮਾਹੌਲ ਵਿਚ ਆਸਾਨੀ ਨਾਲ ਰਲ ਮਿਲ ਸਕਣ। ਪ੍ਰਿੰਸੀਪਲ ਡਾ. ਸੂਰਜ ਬਾਂਸਲ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬੈਚ 2026 ਦਾ ਹਿੱਸਾ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਪੇਸ਼ੇਵਰ ਜੀਵਨ ਵਿਚ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਡਾ. ਮਨਦੀਪ ਭੁੱਲਰ ਡੀਨ ਸਟੂਡੈਂਟ ਵੈੱਲਫੇਅਰ, ਜੀ. ਆਈ. ਐੱਸ. ਗਰੁੱਪ ਨੇ ਵਿਦਿਆਰਥੀਆਂ ਨੂੰ ਜੀ. ਆਈ. ਐੱਸ. ਗਰੁੱਪ, ਕੈਂਪਸ ਦੀਆਂ ਸੁਵਿਧਾਵਾਂ, ਅਧਿਆਪਕ ਵਰਗ ਅਤੇ ਵਿਦਿਆਰਥੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਆਪਣੇ ਹੁਨਰ ਨੂੰ ਨਿਖਾਰਨ ਅਤੇ ਜੀਵਨ ਵਿਚ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਅਮਨਦੀਪ ਸਿੰਘ ਨਰੂਲਾ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਪਹਿਲੇ ਦਿਨ ਦੀ ਵਧਾਈ ਦਿੰਦਿਆਂ ਜੀ. ਆਈ. ਐੱਸ. ਪਰਿਵਾਰ ਵਿਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜੀ. ਆਈ. ਐੱਸ. ਵਿਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਅਤੇ ਤਜਰਬੇਕਾਰ ਅਧਿਆਪਕ ਮਿਲਣਗੇ, ਜੋ ਉਨ੍ਹਾਂ ਦੇ ਸਫਲ ਪੇਸ਼ੇਵਰ ਭਵਿੱਖ ਦੀ ਮਜ਼ਬੂਤ ਨੀਂਹ ਬਣਨਗੇ। ਡਾਇਰੈਕਟਰ ਨਰੂਲਾ ਨੇ ਦਾਅਵਾ ਜਤਾਇਆ ਕਿ ਜੀ. ਆਈ. ਐੱਸ. ਗਰੁੱਪ ਵਲੋਂ ਪੇਂਡੂ ਖੇਤਰ ਵਿਚ ਇੰਸਟੀਚਿਊਟ ਅੰਦਰ ਫਾਰਮੇਸੀ ਸਿੱਖਿਆ ਦੀ ਆਰੰਭਤਾ ਕਰ ਕੇ ਨਵਾਂ ਅਧਿਆਇ ਸਿਰਜਿਆ ਹੈ, ਜਿਸ ਨਾਲ ਇਲਾਕੇ ਸਮੇਤ ਸੂਬੇ ਭਰ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲ ਸਕੇਗੀ। ਪ੍ਰਬੰਧਕਾਂ ਨੇ ਦੱਸਿਆਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵੱਖ-ਵੱਖ ਜਾਣ ਪਛਾਣ ਸੈਸ਼ਨ ਅਤੇ ਰੁਚਿਕਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਨਾਲ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਮਾਹੌਲ ਨਾਲ ਹੋਰ ਵੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਦਰਿਆ ਬਿਆਸ ਦੇ ਕੰਢੇ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ ਅਗਲੀ ਖ਼ਬਰ ਅਨੁਰਾਧਾ ਭਾਟੀਆ ਨੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।