10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਿਵਲ ਹਸਪਤਾਲ ਵਿਚ ਹੋਈ ਲੜਾਈ ਦੇ ਮਾਮਲੇ ’ ਚ ਦੋ ਔਰਤਾਂ ਸਮੇਤ ਅੱਠ ਗ੍ਰਿਫ਼ਤਾਰ

ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਿਵਲ ਹਸਪਤਾਲ ਵਿਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਨੇ ਦੋ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੁਦਾਮਾ, ਬੀਰੂ, ਰੋਹਿਤ, ਸੋਮਿਆ, ਯੋਗੇਸ਼, ਕ੍ਰਿਸ਼ਨ, ਸੁਨੀਤਾ ਅਤੇ ਆਰਤੀ ਸ਼ਾਮਿਲ ਹਨ।

ਅਜੀਤ ਡੈਸਕ 10-08-2026
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਿਵਲ ਹਸਪਤਾਲ ਵਿਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਨੇ ਦੋ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੁਦਾਮਾ, ਬੀਰੂ, ਰੋਹਿਤ, ਸੋਮਿਆ, ਯੋਗੇਸ਼, ਕ੍ਰਿਸ਼ਨ, ਸੁਨੀਤਾ ਅਤੇ ਆਰਤੀ ਸ਼ਾਮਿਲ ਹਨ। ਇਹ ਤਾਜਪੁਰ ਰੋਡ ਝੁੱਗੀਆਂ ਵਿਚ ਰਹਿਣ ਵਾਲੇ ਹਨ ਇਹਨਾਂ ਦੀ ਬੀਤੇ ਦਿਨ ਚੀਮਾ ਚੌਕ ਵਿਚ ਲੜਾਈ ਹੋ ਗਈ ਸੀ ਅਤੇ ਦੋਵੇਂ ਧਿਰਾਂ ਆਪਣੀ ਡਾਕਟਰੀ ਜਾਂਚ ਕਰਵਾਉਣ ਲਈ ਉਥੇ ਸਿਵਲ ਹਸਪਤਾਲ ਆਈਆਂ ਸਨ। ਇਸ ਦੌਰਾਨ ਉਥੇ ਵੀ ਇਹ ਆਪਸ ਵਿਚ ਉਲਝ ਪਈਆਂ ਤੇ ਇਹਨਾਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਹਨਾਂ ਨੂੰ ਕਾਬੂ ਕਰ ਲਿਆ। ਲੜਾਈ ਕਾਰਨ ਉਥੇ ਦਹਿਸ਼ਤ ਦਾ ਮਾਹੌਲ ਫੈਲ ਗਿਆ। ਪੁਲਿਸ ਵਲੋਂ ਇਹਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਅਹਿਮ ਖ਼ਬਰ ਪੰਜਾਬ ਵਿਚ ਡੇਅਰੀ ਕਿੱਤਾ ਆਖ਼ਰੀ ਸਾਹਾਂ ’ ਤੇ , ਦੁਧਾਰੂ ਪਸ਼ੂਆਂ ਤੋਂ ਮੂੰਹ ਮੋੜ ਰਹੇ ਨੇ ਲੋਕ ਅਗਲੀ ਖ਼ਬਰ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵਲੋਂ ਭਾਮੀਆਂ ਕਲਾਂ ’ ਚ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।