ਦੂਨ ਔਕਸਫੋਰਡ ਸਕੂਲ ਠੱਕਰਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ ਠੱਕਰਵਾਲ ਲੁਧਿਆਣਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੀਆਂ ਸਕੂਲ ਦੀਆਂ ਮੁਟਿਆਰਾਂ ਅਤੇ ਅਧਿਆਪਕਾਵਾਂ ਦੁਆਰਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ, ਡਾਕਟਰ ਅਵਨੀਤ ਕੌਰ ਧਾਮੀ ਅਤੇ ਪ੍ਰਿੰਸੀਪਲ ਪਾਇਲ ਚੋਪੜਾ ਦਾ ਪੰਡਾਲ ਵਿਚ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ।
ਅਜੀਤ, ਜਲੰਧਰ
10-08-2026