13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਕੋਰੀਅਰ ਕੰਪਨੀ ਦੇ ਦਫ਼ਤਰ ਵਿਚ ਛਾਪੇਮਾਰੀ ਕਰਕੇ ਇਕ ਕਿੱਲੋ ਅਫ਼ੀਮ ਕੀਤੀ ਬਰਾਮਦ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਢੰਡਾਰੀ ਖ਼ੁਰਦ ਸਥਿਤ ਇਕ ਕੋਰੀਅਰ ਕੰਪਨੀ ਦੇ ਦਫ਼ਤਰ ਵਿਚ ਛਾਪਾਮਾਰੀ ਕਰਕੇ ਉਥੇ ਇਕ ਕਿੱਲੋ 138 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਇਹ ਅਫ਼ੀਮ ਕੋਰੀਅਰ ਰਾਹੀਂ ਨਿਊਜ਼ੀਲੈਂਡ ਭੇਜੀ ਜਾ ਰਹੀ ਸੀ।

ਅਜੀਤ ਡੈਸਕ 13-08-2026
ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਢੰਡਾਰੀ ਖ਼ੁਰਦ ਸਥਿਤ ਇਕ ਕੋਰੀਅਰ ਕੰਪਨੀ ਦੇ ਦਫ਼ਤਰ ਵਿਚ ਛਾਪਾਮਾਰੀ ਕਰਕੇ ਉਥੇ ਇਕ ਕਿੱਲੋ 138 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਇਹ ਅਫ਼ੀਮ ਕੋਰੀਅਰ ਰਾਹੀਂ ਨਿਊਜ਼ੀਲੈਂਡ ਭੇਜੀ ਜਾ ਰਹੀ ਸੀ। ਇਸ ਸਬੰਧੀ ਨਾਰਕੋਟਿਕ ਕੰਟਰੋਲ ਬਿਊਰੋ ਨੂੰ ਸੂਚਨਾ ਮਿਲੀ ਸੀ ਤੇ ਇਹ ਸੂਚਨਾ ਉਨ੍ਹਾਂ ਵਲੋਂ ਜ਼ਿਲ੍ਹਾ ਪੁਲਿਸ ਨਾਲ ਸਾਂਝੀ ਕੀਤੀ ਗਈ ਅਤੇ ਜ਼ਿਲ੍ਹਾ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਢੰਡਾਰੀ ਖ਼ੁਰਦ ਸਥਿਤ ਡੀ.ਐਚ.ਐਲ. ਕੋਰੀਅਰ ਕੰਪਨੀ ਦੇ ਦਫ਼ਤਰ ਵਿਚ ਛਾਪਾਮਾਰੀ ਕੀਤੀ ਗਈ। ਜਦੋਂ ਅਧਿਕਾਰੀਆਂ ਵਲੋਂ ਪਾਰਸਲ ਖੋਲ੍ਹਿਆ ਗਿਆ ਤਾਂ ਉਸ ਵਿਚੋਂ ਇਹ ਅਫ਼ੀਮ ਬਰਾਮਦ ਕੀਤੀ ਗਈ। ਕੋਰੀਅਰ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪਾਰਸਲ ਦੀਪਕ ਭਾਟੀਆ ਵਾਸੀ ਨਵਾਂ ਸ਼ਹਿਰ ਵਲੋਂ ਨਿਊਜ਼ੀਲੈਂਡ ਭੇਜਣ ਲਈ ਬੁੱਕ ਕਰਵਾਇਆ ਗਿਆ ਸੀ। ਹਾਲ ਦੀ ਘੜੀ ਪੁਲਿਸ ਵਲੋਂ ਇਸ ਮਾਮਲੇ ਵਿਚ ਦੀਪਕ ਭਾਟੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿਚ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪਰਿਵਾਰਕ ਵਿਵਾਦ ਦੇ ਚੱਲਦੇ ਮਾਂ ਨੇ ਸਕੂਲ ’ਚੋਂ ਬੱਚਾ ਕੀਤਾ ਅਗਵਾ ਅਗਲੀ ਖ਼ਬਰ ਘਰ ’ਚ ਲੱਗੇ ਬਿਜਲੀ ਦੇ ਮੀਟਰ ਨੂੰ ਬਦਲਣ ਦਾ ਵਿਰੋਧ ਕਰਨ ’ਤੇ ਮੁਲਾਜ਼ਮਾਂ ਨੇ ਬਜ਼ੁਰਗ ਨਾਲ ਕੀਤੀ ਬਦਸਲੂਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।