19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅਜੀਤ, ਜਲੰਧਰ ਪੀ.ਏ.ਯੂ. ਵੱਲੋਂ ਪ੍ਰਾਇਮਰੀ ਡਾਟਾ ਬਾਰੇ ਖੋਜਾਰਥੀਆਂ ਲਈ ਇਕ ਰੋਜ਼ਾ ਵਰਕਸ਼ਾਪ

ਲੁਧਿਆਣਾ, 18 ਅਗਸਤ (ਜਸਵਿੰਦਰ ਸਿੰਘ)-ਬੀਤੇ ਦਿਨੀਂ ਪੀ. ਏ.

ਅਜੀਤ, ਜਲੰਧਰ 19-08-2026
ਲੁਧਿਆਣਾ, 18 ਅਗਸਤ (ਜਸਵਿੰਦਰ ਸਿੰਘ)-ਬੀਤੇ ਦਿਨੀਂ ਪੀ.ਏ.ਯੂ. ਦੇ ਇਕਨਾਮਿਕਸ ਅਤੇ ਸ਼ੋਸ਼ਆਲੋਜੀ ਵਿਭਾਗ ਨੇ ਖੋਜਾਰਥੀਆਂ ਦੇ ਲਾਭ ਲਈ ਪ੍ਰਾਇਮਰੀ ਡਾਟਾ ਦੀ ਸ਼ਕਤੀ ਬਾਰੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ| ਪੀ ਐੱਚ ਡੀ ਅਤੇ ਐੱਮ ਐੱਸ ਸੀ ਦੇ 27 ਵਿਦਿਆਰਥੀ ਇਸ ਵਰਕਸ਼ਾਪ ਵਿਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਮੁੱਢਲੇ ਅੰਕੜਿਆਂ ਦੇ ਇਕੱਤਰੀਕਰਨ ਅਤੇ ਖੇਤਰ ਅਧਾਰਿਤ ਖੋਜ ਬਾਰੇ ਨੁਕਤੇ ਹਾਸਲ ਕੀਤੇ| ਇਸ ਵਰਕਸ਼ਾਪ ਵਿਚ ਮੁੱਖ ਵਕਤਿਆਂ ਵਜੋਂ ਪਸਾਰ ਸਿੱਖਿਆ ਵਿਭਾਗ ਦੇ ਮਾਹਿਰ ਡਾ. ਮਨਮੀਤ ਕੌਰ ਅਤੇ ਡਾ. ਲਖਵਿੰਦਰ ਕੌਰ ਸ਼ਾਮਿਲ ਹੋਏ| ਸ਼ੋਸ਼ਆਲੋਜੀ ਦੇ ਸਹਾਇਕ ਪ੍ਰੋਫੈਸਰ ਡਾ. ਗਗਨਦੀਪ ਕੌਰ ਨੇ ਵੀ ਡਾਟਾ ਇਕੱਤ੍ਰੀਕਰਨ ਦੀਆਂ ਮੁਸ਼ਕਿਲਾਂ ਬਾਰੇ ਗੱਲ ਕੀਤੀ| ਸਮਾਰੋਹ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਜਤਿੰਦਰਮੋਹਨ ਸਿੰਘ ਨੇ ਵਿਦਿਆਰਥੀਆਂ ਅਤੇ ਵਕਤਿਆਂ ਦਾ ਸਵਾਗਤ ਕੀਤਾ| ਇਸ ਵਰਕਸ਼ਾਪ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੇ ਜਗਰਾਓਂ ਨੇੜਲੇ ਪਿੰਡ ਬੁਜ਼ਗਰ ਦਾ ਦੌਰਾ ਕੀਤਾ| ਉੱਥੇ ਵਿਦਿਆਰਥੀਆਂ ਨੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਮੁੱਢਲਾ ਡਾਟਾ ਹਾਸਲ ਕੀਤਾ| ਡਾ. ਸੰਨੀ ਕੁਮਾਰ, ਡਾ. ਅਮਿਤ ਗੁਲੇਰੀਆ ਅਤੇ ਡਾ. ਪ੍ਰਿਆ ਬਰਾਤਾ ਭੋਈ ਨੇ ਇਸ ਡਾਟਾ ਇਕੱਤਰੀਕਰਨ ਦੇ ਗੁਰ ਦੱਸੇ| ਵਰਕਸ਼ਾਪ ਦੌਰਾਨ ਡਾ. ਸੰਗੀਤ ਰੰਗੂਵਾਲ ਅਤੇ ਡਾ. ਹਰਸਿਮਰਤ ਕੌਰ ਮਾਵੀ ਨੇ ਵੱਖ-ਵੱਖ ਵਿਧੀਆਂ ਰਾਹੀਂ ਡਾਟਾ ਇਕੱਤਰੀਕਰਨ ਅਤੇ ਉਸਦੀ ਵਰਤੋਂ ਦੀ ਜਾਣਕਾਰੀ ਦਿੱਤੀ| ਇਹ ਵਰਕਸ਼ਾਪ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਈ|
ਪਿਛਲੀ ਖ਼ਬਰ ਜੀ.ਏ.ਡੀ. ਅਕੈਡਮੀ ਨੇ ਜ਼ੋਨਲ ਹੈਂਡਬਾਲ ਟੂਰਨਾਮੈਂਟ ’ਚ ਜਿੱਤਿਆ ਚਾਂਦੀ ਦਾ ਤਮਗ਼ਾ ਅਗਲੀ ਖ਼ਬਰ ਆਰੀਆ ਕਾਲਜ ’ਚ “ਕਲਾਸ ਰੂਮ ਤੋਂ ਪਰੇ” ਵਿਸ਼ੇ ‘ਤੇ ਇੰਟਰਐਕਟਿਵ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।