20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਰੋੜਾ ਮਹਾਂਸਭਾ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਨੇ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਸਮਾਗਮ ਸ਼੍ਰੀ ਦੁਰਗਾ ਮਾਤਾ ਮੰਦਰ, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ ।

ਅਜੀਤ, ਜਲੰਧਰ 20-08-2026
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਨੇ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਸਮਾਗਮ ਸ਼੍ਰੀ ਦੁਰਗਾ ਮਾਤਾ ਮੰਦਰ, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸਮਾਗਮ ਦੀ ਸ਼ੁਰੂਆਤ ਅਸ਼ੋਕ ਮਦਨ ਦੁਆਰਾ ਇੱਕ ਧਾਰਮਿਕ ਗੀਤ ਨਾਲ ਹੋਈ। ਪੰਜਾਬ ਅਰੋੜਾ ਮਹਾਂਸਭਾ ਦੇ ਸਰਪ੍ਰਸਤ ਅਮਰੀਕ ਸਿੰਘ ਬੱਤਰਾ ਨੇ ਭਾਈਚਾਰੇ ਦੁਆਰਾ ਕੀਤੇ ਜਾ ਰਹੇ ਕੰਮਾਂ ‘ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਨੇ ਕਿਹਾ ਕਿ ਅਰੋੜਾ ਖੱਤਰੀ ਭਾਈਚਾਰਾ 1947 ਦੀ ਵੰਡ ਦੌਰਾਨ ਬੇਸਹਾਰਾ ਭਾਰਤ ਆਇਆ ਸੀ ਤੇ ਅੱਜ ਇਹ ਭਾਈਚਾਰਾ ਸਮਾਜ ਨੂੰ ਸੁਧਾਰਨ ਦੇ ਯਤਨਾਂ ਵਿਚ ਸਭ ਤੋਂ ਅੱਗੇ ਹੈ।ਇਸ ਮੌਕੇ ਜੈਵੀਰ ਢੀਂਗਰਾ ਨੇ ਕਿਹਾ ਕਿ ਪਰਮਾਤਮਾ ਨੇ ਮਨੁੱਖਾਂ ਨੂੰ ਧਰਤੀ ‘ਤੇ ਭੇਜਿਆ ਹੈ। ਕੁਝ ਦਾਨੀ ਬਣ ਗਏ ਹਨ, ਜਦੋਂ ਕਿ ਕੁਝ ਭਿਖਾਰੀਆਂ ਦੀ ਜ਼ਿੰਦਗੀ ਜਿਉਂਦੇ ਹਨ। ਜੇਕਰ ਕੋਈ ਦਾਨ ਦੇਣ ਦੇ ਯੋਗ ਹੈ, ਤਾਂ ਉਸ ਨੂੰ ਕਦੇ ਵੀ ਭਿਖਾਰੀ ਨੂੰ ਆਪਣੇ ਤੋਂ ਵੱਖ ਨਹੀਂ ਸਮਝਣਾ ਚਾਹੀਦਾ। ਇਹ ਦਾਨੀ ਦਾ ਫਰਜ਼ ਹੈ ਕਿ ਉਹ ਸਰੀਰ, ਮਨ ਅਤੇ ਪੈਸੇ ਨਾਲ ਬੇਸਹਾਰਾ ਦੀ ਸੇਵਾ ਕਰੇ। ਇਸ ਮੌਕੇ ਖੱਤਰੀ ਅਰੋੜਾ ਬੋਰਡ ਦੇ ਪ੍ਰਧਾਨ ਰਜਿੰਦਰ ਸਿੰਘ ਬਸੰਤ ਨੇ ਵੀ ਸੰਬੋਧਨ ਕੀਤਾ। ਉੱਘੀ ਸਮਾਜ ਸੇਵਿਕਾ ਨੀਰੂ ਚੁੱਘ ਨੇ ਆਪਣਾ ਜਨਮ ਦਿਨ ਇਨ੍ਹਾਂ ਪਰਿਵਾਰਾਂ ਨਾਲ ਮਨਾਇਆ। ਇਸ ਮੌਕੇ ਡੀ.ਐਸ. ਫੈਬਰਿਕਸ ਦੇ ਦਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਨਾ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਹਰਮਿੰਦਰ ਸਿੰਘ ਮਲਿਕ ਨੇ ਸਮਾਗਮ ਦਾ ਸੰਚਾਲਨ ਕੀਤਾ। ਇਸ ਰਾਸ਼ਨ ਵੰਡ ਸਮਾਗਮ ਵਿਚ ਪ੍ਰਧਾਨ ਗਗਨਦੀਪ ਸਿੰਘ ਖੁਰਾਨਾ, ਸਰਪ੍ਰਸਤ ਸੁੰਦਰ ਦਾਸ ਧਮੀਜਾ, ਸੀਨੀਅਰ ਉਪ ਪ੍ਰਧਾਨ ਗੁਰਚਰਨ ਸਿੰਘ ਚੰਨ, ਉਪ ਪ੍ਰਧਾਨ ਗੁਰਮਿੰਦਰ ਸਿੰਘ ਬੱਤਰਾ, ਕੈਸ਼ੀਅਰ ਐਮ.ਐਸ. ਗੁਲਾਟੀ, ਰੌਬੀ ਬੱਤਰਾ, ਦਵਿੰਦਰ ਅਰੋੜਾ, ਡਾਕਟਰ ਨਰਿੰਦਰ ਸਿੰਘ, ਵਿਜੇ ਪੋਪਲੀ, ਕ੍ਰਿਪਾਲ ਸਿੰਘ ਬਜਾਜ, ਬਲਵੰਤ ਸਿੰਘ, ਪਰਮਿੰਦਰ ਗੁੰਬਰ, ਅਨਿਲ ਖੰਨਾ, ਸਤਵੰਤ ਕੌਰ ਅਤੇ ਮਹਿਲਾ ਵਿੰਗ ਤੋਂ ਸਬੀਨਾ ਸਿੰਘ ਮੌਜੂਦ ਸਨ।
ਪਿਛਲੀ ਖ਼ਬਰ ਅਰੋੜਾ ਮਹਾਂਸਭਾ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਆਸਟ੍ਰੇਲੀਆ ’ਚ ਮਾਈਗ੍ਰੇਸ਼ਨ ਏਜੰਟਾਂ ਵਿਰੁੱਧ ਸਖ਼ਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।