22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ

ਇਆਲੀ/ਥਰੀਕੇ/ਫੁੱਲਾਂਵਾਲ, 21 ਅਗਸਤ (ਮਨਜੀਤ ਸਿੰਘ ਦੁੱਗਰੀ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਇਆਲੀ, ਥਰੀਕੇ, ਫੁੱਲਾਂਵਾਲ ਸਟੇਸ਼ਨ ਅਧੀਨ ਆਉਂਦੇ ਲੁਧਿਆਣਾ ਦੇ ਬਾਹਰੀ ਇਲਾਕਿਆਂ ਅਤੇ ਕਾਲੋਨੀਆਂ ਵਿਚ ਰਲਵਾਂ-ਮਿਲਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਲੁਧਿਆਣਾ ਦੇ ਹਲਕਾ ਗਿੱਲ ਅਧੀਨ ਪੈਂਦੀ ਧਾਂਦਰਾ ਸੜਕ ਜਸਟਿਸ ਗੁਰਨਾਮ ਸਿੰਘ ਮਾਰਗ, 200 ਫੁੱਟੀ ਮਿਸਿੰਗ ਲਿਕ ਸੜਕ ’ਤੇ ਪੈਂਦੇ ਸ਼ਹੀਦ ਭਗਤ ਸਿੰਘ ਚੌਕ, ਫੁੱਲਾਂਵਾਲ ਚੌਕ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਸਰਦਾਰੀ ਲਾਲ ਕਪੂਰ ਮਾਰਗ ਵਿਖੇ ਪੰਜਾਬ ਬੰਦ ਦੌਰਾਨ ਆਵਾਜਾਈ ਆਮ ਵਾਂਗ ਬਹਾਲ ਰਹੀ।

ਅਜੀਤ ਡੈਸਕ 22-08-2026
ਇਆਲੀ/ਥਰੀਕੇ/ਫੁੱਲਾਂਵਾਲ, 21 ਅਗਸਤ (ਮਨਜੀਤ ਸਿੰਘ ਦੁੱਗਰੀ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਇਆਲੀ, ਥਰੀਕੇ, ਫੁੱਲਾਂਵਾਲ ਸਟੇਸ਼ਨ ਅਧੀਨ ਆਉਂਦੇ ਲੁਧਿਆਣਾ ਦੇ ਬਾਹਰੀ ਇਲਾਕਿਆਂ ਅਤੇ ਕਾਲੋਨੀਆਂ ਵਿਚ ਰਲਵਾਂ-ਮਿਲਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਲੁਧਿਆਣਾ ਦੇ ਹਲਕਾ ਗਿੱਲ ਅਧੀਨ ਪੈਂਦੀ ਧਾਂਦਰਾ ਸੜਕ ਜਸਟਿਸ ਗੁਰਨਾਮ ਸਿੰਘ ਮਾਰਗ, 200 ਫੁੱਟੀ ਮਿਸਿੰਗ ਲਿਕ ਸੜਕ ’ਤੇ ਪੈਂਦੇ ਸ਼ਹੀਦ ਭਗਤ ਸਿੰਘ ਚੌਕ, ਫੁੱਲਾਂਵਾਲ ਚੌਕ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਸਰਦਾਰੀ ਲਾਲ ਕਪੂਰ ਮਾਰਗ ਵਿਖੇ ਪੰਜਾਬ ਬੰਦ ਦੌਰਾਨ ਆਵਾਜਾਈ ਆਮ ਵਾਂਗ ਬਹਾਲ ਰਹੀ। ਕੰਮਾਂ-ਕਾਰਾਂ ਵਾਲੇ ਲੋਕ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਲਈ ਆਪੋ ਆਪਣੇ ਵਾਹਨਾਂ ‘ਤੇ ਆਮ ਦੀ ਤਰ੍ਹਾਂ ਆ ਜਾ ਰਹੇ ਹਨ। ਸਰਕਾਰੀ ਸੰਸਥਾਵਾਂ ਖੁੱਲ੍ਹੀਆਂ ਦਿਖਾਈ ਦੇ ਰਹੀਆਂ ਹਨ, ਪਰ ਮੁਲਾਜ਼ਮਾਂ ਦੀ ਗਿਣਤੀ ਨਾਂ ਦੇ ਬਰਾਬਰ ਹੀ ਦੇਖਣ ਨੂੰ ਮਿਲੀ। ਇਸ ਮੌਕੇ ਆਟੋ ਵੀ ਸੜਕਾਂ ’ਤੇ ਆਮ ਦੀ ਤਰ੍ਹਾਂ ਹੀ ਚੱਲਦੇ ਨਜ਼ਰ ਆਏ। ਜਦਕਿ ਧਾਂਦਰਾ ਸੜਕ ਸਮੇਤ ਕਈ ਥਾਂਈਂ ਦੁਕਾਨਦਾਰਾਂ ਨੇ ਇਸ ਬੰਦ ਦੀ ਹਿਮਾਇਤ ਕਰਦਿਆਂ ਆਪਣੀ ਸਹਿਮਤੀ ਨਾਲ ਦੁਕਾਨਾਂ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਸਮਰਥਨ ਵੀ ਕੀਤਾ। 21ਐਲਡੀਐਚ37 ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਫੁੱਲਾਂਵਾਲ ਚੌਕ ਵਿਖੇ ਆਮ ਵਾਂਗ ਚੱਲ ਰਹੀ ਆਵਾਜਾਈ। ਤਸਵੀਰ-ਮਨਜੀਤ ਸਿੰਘ ਦੁੱਗਰੀ 21ਐਲਡੀਐਚ38 ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਧਾਂਦਰਾ ਸੜਕ ਜਸਟਿਸ ਗੁਰਨਾਮ ਸਿੰਘ ਮਾਰਗ ’ਤੇ ਬੰਦ ਪਈਆਂ ਦੁਕਾਨਾਂ ਅਤੇ ਆਮ ਵਾਂਗ ਚੱਲ ਰਹੀ ਆਵਾਜਾਈ। ਤਸਵੀਰ-ਮਨਜੀਤ ਸਿੰਘ ਦੁੱਗਰੀ
ਪਿਛਲੀ ਖ਼ਬਰ ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਕਿਸਾਨ ਆਗੂ ਖਿਲਾਫ਼ ਦਰਜ ਕੇਸ ਨੂੰ ਪੁਲਿਸ ਨੇ ਕੀਤਾ ਰੱਦ ਅਗਲੀ ਖ਼ਬਰ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਲਗਾਈ ਦੋ ਰੋਜ਼ਾ 10ਵੀਂ ਫ਼ੋਟੋ ਪ੍ਰਦਰਸ਼ਨੀ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।