25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅਧਿਕਾਰੀਆਂ ਦੇ ਸਮੇਂ ਸਿਰ ਨਾ ਆਉਣ ਕਾਰਨ ਤਹਿਸੀਲ ਉੱਤਰੀ ਦਾ ਕੰਮਕਾਜ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ

ਲੁਧਿਆਣਾ, 24 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪਿਛਲੇ ਤਿੰਨ ਮਹੀਨਿਆਂ ਤੋਂ ਨਵੀਂ ਬਣਾਈ ਗਈ ਲੁਧਿਆਣਾ ਉੱਤਰੀ ਤਹਿਸੀਲ ਇਕ ਵਾਰ ਕੰਮਕਾਜ ਨੂੰ ਲੈ ਕੇ ਮੁੜ ਵਿਵਾਦਾਂ ਵਿਚ ਆ ਗਈ ਹੈ। ਜਾਣਕਾਰੀ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਾਂ ਨੂੰ ਇੱਥੇ ਕੰਮਕਾਜ ਕਰਵਾਉਣ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 25-08-2026
ਲੁਧਿਆਣਾ, 24 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪਿਛਲੇ ਤਿੰਨ ਮਹੀਨਿਆਂ ਤੋਂ ਨਵੀਂ ਬਣਾਈ ਗਈ ਲੁਧਿਆਣਾ ਉੱਤਰੀ ਤਹਿਸੀਲ ਇਕ ਵਾਰ ਕੰਮਕਾਜ ਨੂੰ ਲੈ ਕੇ ਮੁੜ ਵਿਵਾਦਾਂ ਵਿਚ ਆ ਗਈ ਹੈ। ਜਾਣਕਾਰੀ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਾਂ ਨੂੰ ਇੱਥੇ ਕੰਮਕਾਜ ਕਰਵਾਉਣ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਵਲੋਂ ਸਮੇਂ ਸਿਰ ਡਿਊਟੀ ’ਤੇ ਨਾ ਆਉਣ ਕਾਰਨ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਗਏ ਹਨ। ਇਸ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਲੁਧਿਆਣਾ ਉੱਤਰੀ ਤਹਿਸੀਲ ਤਿੰਨ ਮਹੀਨਿਆਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਹੈ ਅਤੇ ਨਾ ਤਾਂ ਲੋਕਾਂ ਦੇ ਬੈਠਣ ਦਾ ਢੁਕਵਾਂ ਪ੍ਰਬੰਧ ਹੈ ਅਤੇ ਨਾ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ। ਜਲਦਬਾਜ਼ੀ ਵਿਚ ਤਹਿਸੀਲ ਦੇ ਉਦਘਾਟਨ ਤੋਂ ਬਾਅਦ ਹੁਣ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਤਾਂ ਲੋਕਾਂ ਦੀਆਂ ਪਰੇਸ਼ਾਨੀਆਂ ਵਿਚ ਭਾਰੀ ਵਾਧਾ ਹੋ ਗਿਆ ਹੈ, ਕਿਉਂਕਿ ਰੈਗੂਲਰ ਨਾਇਬ ਤਹਿਸੀਲਦਾਰ ਦੀ ਐਸ.ਆਰ.ਆਈ. ਵਿਚ ਡਿਊਟੀ ਲੱਗਣ ਕਾਰਨ ਇੱਥੇ ਦਾ ਕੰਮਕਾਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਅਧਿਕਾਰੀਆਂ ਵਲੋਂ ਹਰ ਰੋਜ਼ ਨਵੇਂ ਅਧਿਕਾਰੀ ਦੀ ਡਿਊਟੀ ਲਗਾਈ ਜਾਂਦੀ ਹੈ ਅਤੇ ਉਹ ਅਧਿਕਾਰੀ ਦੁਪਹਿਰ ਸਮੇਂ ਹੀ ਆਪਣੀ ਡਿਊਟੀ ’ਤੇ ਹਾਜ਼ਰ ਹੁੰਦੇ ਹਨ, ਜਦਕਿ ਲੋਕ ਸਵੇਰੇ ਹੀ ਆਪਣੇ ਕੰਮਕਾਜ ਕਰਵਾਉਣ ਲਈ ਤਹਿਸੀਲ ਦਫ਼ਤਰ ਆ ਜਾਂਦੇ ਹਨ। ਦੁਪਹਿਰ ਸਮੇਂ ਅਧਿਕਾਰੀਆਂ ਦੇ ਆਉਣ ਕਾਰਨ ਪਹਿਲਾਂ ਤੋਂ ਲਈਆਂ ਗਈਆਂ ਅਪੋਆਇੰਟਮੈਂਟਾਂ ਅਧਿਕਾਰੀ ਦੇ ਆਉਣ ਤੱਕ ਰੱਦ ਹੋ ਜਾਂਦੀ ਹਨ, ਕਿਉਂਕਿ ਇਸ ਸਿਸਟਮ ਵਿਚ ਵੀ ਹਾਲ ਦੀ ਘੜੀ ਸੁਧਾਰ ਨਹੀਂ ਕੀਤਾ ਗਿਆ। ਲੋਕਾਂ ਨੂੰ ਨਵੇਂ ਸਿਰੇ ਤੋਂ ਆਪਣੀ ਅਪੋਆਇੰਟਮੈਂਟਾਂ ਲੈਣੀਆਂ ਪੈਂਦੀਆਂ ਹਨ, ਜਿਸ ਕਾਰਨ ਭਾਰੀ ਲੋਕ ਖੱਜਲ ਖ਼ੁਆਰ ਹੋ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਨਾ ਤਾਂ ਹਲਕਾ ਵਿਧਾਇਕ, ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਇਹ ਤਹਿਸੀਲ ਬਣਾਈ ਗਈ ਸੀ, ਉਹ ਧਿਆਨ ਦੇ ਰਹੇ ਹਨ, ਨਾ ਹੀ ਸੰਬੰਧਿਤ ਉੱਚ ਅਧਿਕਾਰੀ ਇਸ ਵੱਲ ਧਿਆਨ ਦੇ ਰਹੇ ਹਨ। ਕੁੱਝ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜੇਕਰ ਤਹਿਸੀਲ ਦੇ ਕੰਮਕਾਜ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਜਲਦ ਹੀ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨਗੇ।
ਪਿਛਲੀ ਖ਼ਬਰ ਸਾਈ ਪਬਲਿਕ ਸਕੂਲ ਵਿਖੇ ਮਨਾਇਆ ਤੀਜ ਦਾ ਤਿਉਹਾਰ ਅਗਲੀ ਖ਼ਬਰ ਵਿਦਿਆਰਥਣ ਕਸ਼ਿਸ਼ ਉੱਪਲ ਨੇ ਪੰਜਾਬ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।