29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜੀ ਗਰੁੱਪ ਦੇ ਸੰਸਥਾਪਕ ਸਿਰ 22,006 ਕਰੋੜ ਦਾ ਕਰਜ਼ਾ, ਵਸੂਲੀ ਸਿਰਫ਼ 6.5 ਕਰੋੜ-ਸੀ.ਪੀ.ਆਈ.

ਲੁਧਿਆਣਾ, 28 ਅਗਸਤ (ਡਾ. ਤਰਲੋਚਨ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ, ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਨੇ ਜੀ ਗਰੁੱਪ ਦੇ ਸੰਸਥਾਪਕ ਸੁਭਾਸ਼ ਚੰਦਰ ਦੀ ਨਿੱਜੀ ਦੀਵਾਲੀਆਪਨ ਪ੍ਰਕਿਰਿਆ ਵਿਚ 22,006.

ਚਮਕੌਰ ਸਿੰਘ, ਐਮ.ਐਸ. ਭਾਟੀਆ 29-08-2026
ਲੁਧਿਆਣਾ, 28 ਅਗਸਤ (ਡਾ. ਤਰਲੋਚਨ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ, ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਨੇ ਜੀ ਗਰੁੱਪ ਦੇ ਸੰਸਥਾਪਕ ਸੁਭਾਸ਼ ਚੰਦਰ ਦੀ ਨਿੱਜੀ ਦੀਵਾਲੀਆਪਨ ਪ੍ਰਕਿਰਿਆ ਵਿਚ 22,006.57 ਕਰੋੜ ਦੇ ਮਨਜ਼ੂਰਸ਼ੁਦਾ ਦਾਅਵਿਆਂ ਦੇ ਮੁਕਾਬਲੇ ਸਿਰਫ਼ 6.5 ਕਰੋੜ ਦੀ ਵਸੂਲੀ ਯੋਜਨਾ ਨੂੰ ਐਨ.ਸੀ.ਐਲ.ਟੀ. ਵਲੋਂ ਮਨਜ਼ੂਰੀ ਦਿੱਤੇ ਜਾਣ ’ਤੇ ਗੰਭੀਰ ਸਵਾਲ ਉਠਾਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸੀ.ਪੀ.ਆਈ. ਆਗੂਆਂ ਚਮਕੌਰ ਸਿੰਘ, ਐਮ.ਐਸ. ਭਾਟੀਆ, ਡਾ. ਰਜਿੰਦਰ ਪਾਲ ਸਿੰਘ ਔਲਖ, ਡਾ. ਅਰੁਣ ਮਿੱਤਰਾ, ਰਮੇਸ਼ ਰਤਨ, ਕੇਵਲ ਸਿੰਘ ਬਨਵੈਤ ਅਤੇ ਵਿਜੇ ਕੁਮਾਰ ਨੇ ਕਿਹਾ ਕਿ ਐਲ.ਆਈ.ਸੀ. ਹਾਊਸਿੰਗ ਫਾਈਨੈਂਸ ਸਮੇਤ ਕਈ ਕਰਜ਼ਦਾਤਿਆਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ ਸੀ। ਐਲ.ਆਈ.ਸੀ. ਦਾ 1,322.39 ਕਰੋੜ ਦਾ ਦਾਅਵਾ ਸੀ, ਜਦਕਿ ਪ੍ਰਸਤਾਵਿਤ ਵਸੂਲੀ ਸਿਰਫ਼ 38.09 ਲੱਖ ਰੁਪਏ ਸੀ। ਇਸ ਦੇ ਬਾਵਜੂਦ 80.81 ਫ਼ੀਸਦੀ ਵੋਟਿੰਗ ਸ਼ੇਅਰ ਨਾਲ ਯੋਜਨਾ ਨੂੰ ਮਨਜ਼ੂਰੀ ਮਿਲ ਗਈ। ਉਕਤ ਆਗੂਆਂ ਨੇ ਕਿਹਾ ਕਿ 2017 ਵਿਚ ਸੁਭਾਸ਼ ਚੰਦਰ ਦੀ ਕੁੱਲ ਸੰਪਤੀ ਲਗਭਗ 45,888 ਕਰੋੜ ਅਤੇ 2018 ਵਿਚ 40,562 ਕਰੋੜ ਦੱਸੀ ਗਈ ਸੀ, ਜਦਕਿ ਮੌਜੂਦਾ ਸੰਪਤੀ ਲਗਭਗ 31.79 ਕਰੋੜ ਦੱਸੀ ਗਈ। ਕਰਜ਼ਦਾਤਿਆਂ ਵਲੋਂ ਇਸ ਵੱਡੇ ਫ਼ਰਕ ਦੀ ਪਾਰਦਰਸ਼ੀ ਜਾਂਚ ਦੀ ਮੰਗ ਵੀ ਕੀਤੀ ਗਈ ਸੀ। ਜੀ.ਟੀ.ਵੀ. ਦੇ ਮਾਲਕ ਨੂੰ ਇੰਨੀ ਵੱਡੀ ਛੋਟ ਮੋਦੀ ਸਰਕਾਰ ਦੀ ਮਿਲੀ ਭੁਗਤ ਵੱਲ ਸਿੱਧਾ ਸ਼ੱਕ ਪੈਦਾ ਕਰਦੀ ਹੈ। ਆਗੂਆਂ ਨੇ ਪੁੱਛਿਆ ਕਿ ਇੰਨਾ ਵੱਡਾ ਕਰਜ਼ਾ ਕਿਸ ਆਧਾਰ ’ਤੇ ਦਿੱਤਾ ਗਿਆ ਅਤੇ ਨਿੱਜੀ ਗਾਰੰਟੀ ਦੇ ਬਾਵਜੂਦ ਵਸੂਲੀ ਇੰਨੀ ਘੱਟ ਕਿਉਂ ਰਹੀ? ਉਨ੍ਹਾਂ ਕਿਹਾ ਕਿ ਵੱਡੇ ਕਰਜ਼ਦਾਰਾਂ ਨੂੰ ਮਿਲ ਰਹੀ ਰਾਹਤ ਬੈਂਕਿੰਗ ਪ੍ਰਣਾਲੀ ਅਤੇ ਆਮ ਲੋਕਾਂ ਦੇ ਪੈਸੇ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ, ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਵਾਬਦੇਹੀ ਤੈਅ ਕਰੇ।
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ’ਚ ਕੇਸ ਦਰਜ ਅਗਲੀ ਖ਼ਬਰ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।