05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਨਮਾਨ ਦਿਵਸ ’ਤੇ ਵਿਸ਼ੇਸ਼ : ਸੁਖਧੀਰ ਸਿੰਘ ਸੇਖੋਂ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਮਾਰਟ ਸਕੂਲ ਮੋਤੀ ਨਗਰ ਦੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਦੀ ਰਾਜ ਅਧਿਆਪਕ ਪੁਰਸਕਾਰ 2026 ਲਈ ਚੋਣ ਹੋਈ ਹੈ। ਉਨ੍ਹਾਂ ਨੂੰ ਅੱਜ ਡੀ.

ਅਜੀਤ ਡੈਸਕ 05-09-2026
ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਮਾਰਟ ਸਕੂਲ ਮੋਤੀ ਨਗਰ ਦੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਦੀ ਰਾਜ ਅਧਿਆਪਕ ਪੁਰਸਕਾਰ 2026 ਲਈ ਚੋਣ ਹੋਈ ਹੈ। ਉਨ੍ਹਾਂ ਨੂੰ ਅੱਜ ਡੀ.ਪੀ.ਆਈ. ਦਫ਼ਤਰ ਮੋਹਾਲੀ ਵਿਖੇ ਅਧਿਆਪਕ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਉਨ੍ਹਾਂ ਨੂੰ ਸਕੂਲਾਂ ਦੀ ਨੁਹਾਰ ਬਦਲਣ, ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਅਤੇ ਸਮਾਜ ਸੇਵਾ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਦਿੱਤਾ ਜਾ ਰਿਹਾ ਹੈ। ਸੇਖੋਂ ਵਲੋਂ ਦ ਹੁਣ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਖਵਾਜਕੇ, ਨਹਿਰੂ ਮੈਮੋਰੀਅਲ, ਸੁਖਦੇਵ ਨਗਰ ਅਤੇ ਮੋਤੀ ਨਗਰ ਦੀ ਨੁਹਾਰ ਬਦਲੀ ਜਾ ਚੁੱਕੀ ਹੈ। ਉਨ੍ਹਾਂ ਨੇ ਸਾਲ 2020 ਵਿਚ ਸਮਾਰਟ ਸਕੂਲ ਮੋਤੀ ਨਗਰ ਵਿਖੇ ਬਤੌਰ ਸਕੂਲ ਮੁਖੀ ਕਾਰਜਭਾਰ ਸੰਭਾਲਿਆ ਅਤੇ ਆਪਣੀ ਯੋਗ ਅਗਵਾਈ ਸਦਕਾ ਸਕੂਲ ਦੀ ਗਿਣਤੀ 180 ਤੋਂ ਵਧਾ ਕੇ 725 ਤੱਕ ਪਹੁੰਚਾਈ। ਸਕੂਲ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਫ਼ਰੀ ਅਬੈਕਸ ਕਲਾਸ, ਯੋਗਾ ਕਲਾਸ, ਬੈਡਮਿੰਟਨ ਕੋਰਟ, ਆਰਟ ਤੇ ਕੈਲੀਗ੍ਰਾਫੀ ਕਲਾਸਾਂ ਸ਼ੁਰੂ ਕਰਵਾਈਆਂ। ਆਧੁਨਿਕ ਸਿੱਖਿਆ ਲਈ 2 ਕੰਪਿਊਟਰ ਲੈਬ ਅਤੇ ਮਾਈਂਡਸ ਸਪਾਰਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਡੀ.ਸੀ.ਐਮ. ਪ੍ਰੈਜ਼ੀਡੈਂਸੀ ਸਕੂਲ ਨਾਲ ਏਆਈ ਅਤੇ ਮੈਜੀਕਲ ਮੈਥ ਦੇ ਸੈਮੀਨਾਰ ਲਗਵਾਏ ਜਾਂਦੇ ਹਨ ਅਤੇ ਵੇਸਟ ਤੋਂ ਬੈੱਸਟ-ਦੀਵਾਲੀ ਮੇਲਾ ਲਗਾਇਆ ਜਾਂਦਾ ਹੈ। ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਉਣ ਲਈ ਉਨ੍ਹਾਂ ਨੂੰ ਨਗਰ ਨਿਗਮ ਵਲੋਂ ਸਵੱਛਤਾ ਚੈਂਪੀਅਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਖੇਡਾਂ ਵਿਚ ਜ਼ਿਲ੍ਹਾ ਤੇ ਰਾਜ ਪੱਧਰੀ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਵਲੋਂ ਨਸ਼ਾ-ਮੁਕਤੀ, ਬਾਲ ਮਜ਼ਦੂਰੀ, ਵਾਤਾਵਰਣ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਹੁਣ ਤੱਕ 20,000 ਤੋਂ ਵੱਧ ਪੌਦੇ ਲਗਾਏ ਜਾ ਚੁੱਕੇ ਹਨ, 30 ਤੋਂ ਵੱਧ ਲੜਕੀਆਂ ਦੀ ਸਿੱਖਿਆ ਤੇ ਸਿਹਤ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਉਡਾਨ-2026 ਤਹਿਤ 10,000 ਵਿਦਿਆਰਥੀਆਂ ਨੂੰ ਪੇਂਟਿੰਗ ਮੁਕਾਬਲੇ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ। ਇਹਨਾਂ ਉਪਲਬਧੀਆਂ ਕਾਰਨ ਅੱਜ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਡੀ . ਏ . ਵੀ . ਪਬਲਿਕ ਸਕੂਲ ਵਿਖੇ ਉਤਸ਼ਾਹ ਨਾਲ ਮਨਾਈ ਗਈ ਜਨਮ ਅਸ਼ਟਮੀ ਅਗਲੀ ਖ਼ਬਰ ਹਲਕਾ ਪੂਰਬੀ ’ ਚ ਅਕਾਲੀ ਦਲ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਕੀਤਾ ਢਿੱਲੋਂ ਨੇ ਐਲਾਨ ਹਲਕਾ ਪੂਰਬੀ ਦੀਆਂ ਸਮੱਸਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।