16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਾਲਵਾ ਸੈਂਟਰਲ ਕਾਲਜ ਵਿਖੇ ਅਲੂਮਨੀ ਇੰਟਰ ਐਕਸ਼ਨ ਸੈਸ਼ਨ ਕਰਵਾਇਆ ਲੁਧਿਆਣਾ ਅਪਰਾਧਨਾਮਾ

ਲੁਧਿਆਣਾ, 15 ਸਤੰਬਰ (ਜਸਵਿੰਦਰ ਸਿੰਘ)-ਦਵਿੰਦਰ ਤਿਵਾਰੀ (ਪਸਾਰ ਵਿਗਿਆਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਦੀ ਅਗਵਾਈ ਏਕੀਕਰਿਤ ਕੀਟ ਪ੍ਰਬੰਧਨ (ਆਈ. ਪੀ.

ਕਿਸਾਨਾਂ ਲਈ ਆਈ . ਪੀ . ਐਮ . ਜਾਗਰੂਕਤਾ ਕੈਂਪ ਲਗਾਇਆ 16-09-2026
ਲੁਧਿਆਣਾ, 15 ਸਤੰਬਰ (ਜਸਵਿੰਦਰ ਸਿੰਘ)-ਦਵਿੰਦਰ ਤਿਵਾਰੀ (ਪਸਾਰ ਵਿਗਿਆਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਦੀ ਅਗਵਾਈ ਏਕੀਕਰਿਤ ਕੀਟ ਪ੍ਰਬੰਧਨ (ਆਈ.ਪੀ.ਐਮ.) ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਆਈ.ਪੀ.ਐਮ. ਤਕਨੀਕਾਂ ਬਾਰੇ ਜਾਣੂ ਕਰਵਾਉਣਾ ਅਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਲਈ ਪ੍ਰੇਰਿਤ ਕੈਂਪ ਦੌਰਾਨ ਕਿਸਾਨਾਂ ਨੂੰ ਆਈ.ਪੀ.ਐਮ. ਦੇ ਵੱਖ-ਵੱਖ ਅੰਗਾਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਵਲੋਂ ਮਿੱਤਰ ਕੀੜਿਆਂ ਦੀ ਮਹੱਤਤਾ ਅਤੇ ਫ਼ਸਲਾਂ ਦੀ ਸੁਰੱਖਿਆ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ ਟ੍ਰਾਈਕੋ ਕਾਰਡ ਅਤੇ ਸਟਿੱਕੀ ਟਰੈਪ ਵਰਗੀਆਂ ਵਾਤਾਵਰਣ-ਅਨੁਕੂਲ ਤਕਨੀਕਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਲੋੜ ਅਨੁਸਾਰ ਅਤੇ ਸਿਫ਼ਾਰਸ਼ੀ ਮਾਤਰਾ ਵਿਚ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ, ਤਾਂ ਜੋ ਉਤਪਾਦਨ ਲਾਗਤ ਘਟਾਉਣ ਦੇ ਨਾਲ-ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ। ਕੈਂਪ ਦੌਰਾਨ ਪੋਸਟਰਾਂ ਅਤੇ ਹੋਰ ਦ੍ਰਿਸ਼ ਸਮਗਰੀ ਰਾਹੀਂ ਆਈ.ਪੀ.ਐਮ. ਦੇ ਵੱਖ-ਵੱਖ ਤਰੀਕਿਆਂ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ ਗਿਆ। ਕਿਸਾਨਾਂ ਨੇ ਇਸ ਜਾਗਰੂਕਤਾ ਕੈਂਪ ਵਿਚ ਗਹਿਰੀ ਦਿਲਚਸਪੀ ਦਿਖਾਈ ਅਤੇ ਇਸ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ।
ਪਿਛਲੀ ਖ਼ਬਰ ਨਿਗਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਮੇਟੀ ਸਰਗਰਮ ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਅਲੂਮਨੀ ਇੰਟਰ ਐਕਸ਼ਨ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।