ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਨੇ 9ਵੀਂ ਵਾਰ ਜਿੱਤੀ ਓਵਰਆਲ ਟਰਾਫ਼ੀ
ਇਯਾਲੀ/ਥਰੀਕੇ, 1 ਨਵੰਬਰ (ਮਨਜੀਤ ਸਿੰਘ ਦੁੱਗਰੀ)-ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਬਲਾਕ ਲੁਧਿਆਣਾ 2 ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਹਰਾ ਕੇ ਲਗਾਤਾਰ 9ਵੀਂ ਵਾਰ ਓਵਰਆਲ ਟਰਾਫ਼ੀ ਜਿੱਤ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਹਰਦੇਵ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਯੋਗਾ ਵਿਚ 12 ਮੈਡਲਾਂ ਲਈ ਹੋਏ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਦੇ ਖਿਡਾਰੀਆਂ ਨੇ 12 ਗੋਲਡ ਮੈਡਲਾਂ ਸਮੇਤ ਓਵਰਆਲ ਟਰਾਫ਼ੀ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਮਾਗਮ ਦੌਰਾਨ ਹਰਪ੍ਰੀਤ ਸਿੰਘ ਸਿੰਮਕ ਅਤੇ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਹੋਰ। ਤਸਵੀਰ-ਬਲਬੀਰ ਸਿੰਘ ਰਾਣਾ
02-11-2026