21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਫ਼ੈਕਟਰੀ ਦੇ ਤਾਲੇ ਤੋੜ ਕੇ ਕੀਤਾ ਕੱਪੜਾ ਚੋਰੀ

ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਇਲਾਕੇ ਪਿੰਡ ਸੀੜਾ ਸਥਿਤ ਇਕ ਫ਼ੈਕਟਰੀ ਦਾ ਤਾਲਾ ਤੋੜ ਕੇ ਚੋਰ ਕੱਪੜਾ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੀ ਫ਼ੈਕਟਰੀ ਵਿਧੀ ਫੈਬਰਿਕਸ ਪਿੰਡ ਸੀੜਾ ਵਿਖੇ ਹੈ।

ਅਜੀਤ ਡੈਸਕ 21-11-2026
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਇਲਾਕੇ ਪਿੰਡ ਸੀੜਾ ਸਥਿਤ ਇਕ ਫ਼ੈਕਟਰੀ ਦਾ ਤਾਲਾ ਤੋੜ ਕੇ ਚੋਰ ਕੱਪੜਾ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੀ ਫ਼ੈਕਟਰੀ ਵਿਧੀ ਫੈਬਰਿਕਸ ਪਿੰਡ ਸੀੜਾ ਵਿਖੇ ਹੈ। ਪਿਛਲੇ ਦਿਨੀਂ ਫ਼ੈਕਟਰੀ ਦੇ ਸ਼ਟਰ ਦਾ ਤਾਲਾ ਤੋੜ ਕੇ ਸਲਮਾਨ ਅੰਸਾਰੀ, ਉਮੇਰ ਅਲੀ ਅਤੇ ਮੋਹਿਤ ਸਮੇਤ ਅਣਪਛਾਤਾ ਵਿਅਕਤੀ ਫ਼ੈਕਟਰੀ ਵਿਚੋਂ ਕਰੀਬ 160 ਰੋਲ ਕੱਪੜਾ ਚੋਰੀ ਕਰਕੇ ਲੈ ਗਏ। ਜਾਂਚ ਅਧਿਕਾਰੀ ਹੌਲਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਸਲਮਾਨ ਅੰਸਾਰੀ, ਉਮੇਰ ਅਲੀ, ਮੋਹਿਤ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਲੱਖਾਂ ਰੁਪਏ ਮੁੱਲ ਦਾ ਕੱਪੜਾ ਚੋਰੀ ਕਰਨ ਦੇ ਮਾਮਲੇ ’ ਚ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਵੱਡੀਆਂ ਕਮੇਟੀਆਂ ਨਹੀਂ ਬਚਾ ਸਕਦੀਆਂ - ਅਨਿਲ ਸਰੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।