11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਿੰਡ ਨੇੜਿਓਾ ਮਿਲੀ ਹਸਪਤਾਲ 'ਚ ਦਾਖਲ ਵਿਅਕਤੀ ਦੀ ਲਾਸ਼ <br/>

ਅਜੀਤ ਡੈਸਕ 31-01-2026
ਮੁੱਲਾਂਪੁਰ ਗਰੀਬਦਾਸ, 30 ਜਨਵਰੀ (ਖੈਰਪੁਰ)-ਪਿੰਡ ਭਗਤ ਮਾਜਰਾ ਨਿਵਾਸੀ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ | ਇਸ ਮਾਮਲੇ ਸੰਬੰਧੀ ਮਿ੍ਤਕ ਦੇ ਪਿਤਾ ਗੁਰਮੇਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਉਸਦੇ ਵਿਆਹੁਤਾ ਪੁੱਤਰ ਬਹਾਦਰ ਸਿੰਘ (50) ਨੂੰ ਇਲਾਜ ਲਈ ਕੁੱਝ ਦਿਨ ਪਹਿਲਾਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਪਰ ਉਹ ਬਿਨਾਂ ਕਿਸੇ ਨੂੰ ਦੱਸੇ ਹਸਪਤਾਲ ਤੋਂ ਤਿੰਨ ਦਿਨਾਂ ਤੋਂ ਗਾਇਬ ਸੀ, ਜਿਸ ਨੂੰ ਥਾਂ-ਥਾਂ 'ਤੇ ਲੱਭਿਆ ਜਾ ਰਿਹਾ ਸੀ, ਪਰ ਅੱਜ ਉਸਦੇ ਪੁੱਤਰ ਦੀ ਲਾਸ਼ ਪਿੰਡ ਭਗਤਮਾਜਰਾ ਤੋਂ ਅੱਧਾ ਕਿੱਲਮੀਟਰ ਦੂਰ ਮਿਲੀ | ਇਸ ਸੰਬੰਧੀ ਸਥਾਨਕ ਪੁਲਿਸ ਥਾਣੇ ਦੇ ਜਾਂਚ ਅਫਸਰ ਐਸ. ਆਈ. ਦਿਲਬਾਗ ਸਿੰਘ ਤੇ ਏ. ਐਸ. ਆਈ. ਰਜਿੰਦਰ ਨੇ ਪੁਲੀਸ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਤੇ ਮਿ੍ਤਕ ਦਾ ਸਿਵਲ ਹਸਪਤਾਲ ਖਰੜ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਧਾਰਾ 194 ਬੀ. ਐੱਨ. ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ |

ਪਿਛਲੀ ਖ਼ਬਰ ਲੜਾਈ-ਝਗੜੇ ਦਾ ਕੇਸ ਰਫ਼ਾ-ਦਫ਼ਾ ਕਰਨ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਏ. ਐੱਸ. ਆਈ. ਵਿਜੀਲੈਂਸ ਵਲੋਂ... ਅਗਲੀ ਖ਼ਬਰ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਸਾਕਾਰ ਕਰਨ ਨੂੰ ਕੰਮ ਕਰ ਰਹੀ ਸਰਕਾਰ- ਨਾਇਬ ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।