22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪੰਜਾਬ ਤੇ ਮਿਜ਼ੋਰਮ ਬਾਲ ਅਧਿਕਾਰ ਕਮਿਸ਼ਨਾਂ ਵਿਚਾਲੇ ਅਧਿਐਨ ਦੌਰੇ ਦੌਰਾਨ ਹੋਈ ਅਰਥਪੂਰਨ ਚਰਚਾ <br/>

ਮੁਹਾਲੀ ਦੇ ਸੈਕਟਰ-78 ਸਥਿਤ ਗੁਰ ਆਸਰਾ ਟਰੱਸਟ ਦੇ ਦੌਰੇ ਮੌਕੇ ਪ੍ਰਬੰਧਕਾਂ ਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁੰਜੀਤ ਰੁਚੀ ਬਾਵਾ ਨਾਲ ਮਿਜ਼ੋਰਮ ਦਾ ਵਫ਼ਦ | ਅਜੀਤ ਤਸਵੀਰ <br/> 13-02-2026
ਐੱਸ. ਏ. ਐੱਸ. ਨਗਰ, 12 ਫਰਵਰੀ (ਪ੍ਰੋ. ਅਵਤਾਰ ਸਿੰਘ)-ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਲਈ ਮੌਜੂਦਾ ਸੰਵਿਧਾਨਕ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਮਿਜ਼ੋਰਮ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦਾ ਇਕ ਵਫ਼ਦ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਦਫ਼ਤਰ ਦੇ ਅਧਿਐਨ ਦੌਰੇ 'ਤੇ ਪਹੁੰਚਿਆ | ਮਿਜ਼ਰੋਮ ਦੇ ਵਫ਼ਦ 'ਚ ਜਿੰਮੀ ਲਾਲਤਲਨਮਾਵੀਆ ਚੇਅਰਪਰਸਨ, ਦਰਥਾਕੁੰਗਾ ਮੈਂਬਰ ਅਤੇ ਲਾਲਿਆਨਜ਼ੁਆਲਾ ਚਾਵੰਗਥਾਕ ਸੁਪਰਡੈਂਟ ਆਦਿ ਸ਼ਾਮਿਲ ਸਨ | ਇਸ ਮੌਕੇ ਵਫ਼ਦ ਨੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਉਪ ਚੇਅਰਪਰਸਨ ਗੁੰਜੀਤ ਰੁਚੀ ਬਾਵਾ ਅਤੇ ਡਿਪਟੀ ਡਾਇਰੈਕਟਰ ਗੁਲਬਹਾਰ ਸਿੰਘ ਤੂਰ ਨਾਲ ਵਿਸਥਾਰਪੂਰਵਕ ਅਤੇ ਅਰਥਪੂਰਨ ਚਰਚਾ ਕੀਤੀ | ਇਸ ਦੌਰਾਨ ਦੋਵੇਂ ਕਮਿਸ਼ਨਾਂ ਵਲੋਂ ਆਪਣੀਆਂ ਕਾਰਜ-ਪ੍ਰਣਾਲੀਆਂ, ਪ੍ਰਸ਼ਾਸਨਿਕ ਢਾਂਚਿਆਂ ਅਤੇ ਸਰਵੋਤਮ ਅਭਿਆਸਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ | ਬਾਲ ਅਧਿਕਾਰ ਸੁਰੱਖਿਆ, ਸ਼ਿਕਾਇਤ ਨਿਵਾਰਣ ਪ੍ਰਣਾਲੀਆਂ, ਹਿੱਸੇਦਾਰਾਂ ਨਾਲ ਸਹਿਯੋਗ ਅਤੇ ਪ੍ਰਭਾਵਸ਼ਾਲੀ ਨੀਤੀ ਲਾਗੂ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮਿਜ਼ੋਰਮ ਵਫ਼ਦ ਨੇ ਪੰਜਾਬ ਸਰਕਾਰ ਅਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਵਲੋਂ ਕੀਤੀਆਂ ਸਾਕਾਰਾਤਮਕ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ, ਖਾਸ ਕਰਕੇ 'ਸੇਫ਼ ਸਕੂਲ ਵਾਹਨ ਸਕੀਮ' ਅਤੇ ਹੋਰ ਬਾਲ ਭਲਾਈ ਸੰਬੰਧੀ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ | ਵਫ਼ਦ ਨੇ ਇਨ੍ਹਾਂ ਸਫ਼ਲ ਪਹਿਲਕਦਮੀਆਂ ਨੂੰ ਮਿਜ਼ੋਰਮ 'ਚ ਵੀ ਲਾਗੂ ਕਰਨ ਸੰਬੰਧੀ ਰੁਚੀ ਦਿਖਾਈ | ਇਸੇ ਦੌਰਾਨ ਵਫ਼ਦ ਵਲੋਂ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੂੰ ਅਗਲੇ ਪੜਾਅ ਦੇ ਗਿਆਨ ਸਾਂਝੇ ਕਰਨ ਅਤੇ ਸਹਿਯੋਗ ਦੇਣ ਲਈ ਮਿਜ਼ੋਰਮ ਦੇ ਦੌਰੇ ਦਾ ਸੱਦਾ ਵੀ ਦਿੱਤਾ ਗਿਆ | ਦਫ਼ਤਰੀ ਮੀਟਿੰਗ ਤੋਂ ਬਾਅਦ ਵਫ਼ਦ ਨੇ ਗੁਰ ਆਸਰਾ ਟਰੱਸਟ ਸੈਕਟਰ-78 ਮੁਹਾਲੀ ਦਾ ਦੌਰਾ ਕਰਕੇ ਜ਼ਮੀਨੀ ਪੱਧਰ 'ਤੇ ਚੱਲ ਰਹੀਆਂ ਪਹਿਲਕਦਮੀਆਂ ਦਾ ਅਧਿਐਨ ਕੀਤਾ ਅਤੇ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਸੇਵਾਵਾਂ ਬਾਰੇ ਵਿਵਹਾਰਕ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁੰਜੀਤ ਰੁਚੀ ਬਾਵਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਧਿਐਨ ਦੌਰੇ ਸਾਨੂੰ ਇਕ-ਦੂਜੇ ਦੇ ਅਨੁਭਵਾਂ ਤੋਂ ਸਿੱਖਣ ਅਤੇ ਆਪਣੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ | ਉਨ੍ਹਾਂ ਕਿਹਾ ਕਿ ਗਿਆਨ ਸਾਂਝਾ ਕਰਕੇ ਅਤੇ ਇਕੱਠੇ ਕੰਮ ਕਰਕੇ ਅਸੀਂ ਹਰ ਬੱਚੇ ਦੀ ਬਿਹਤਰ ਸੁਰੱਖਿਆ, ਸਨਮਾਨ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾ ਸਕਦੇ ਹਾਂ |


ਪਿਛਲੀ ਖ਼ਬਰ 'ਇੰਡੀਆ ਟ੍ਰੈਵਲ ਮਾਰਟ' ਮੁੜ ਚੰਡੀਗੜ੍ਹ ਵਿਚ- ਸਾਡੇ ਨਾਲ ਆਪਣੀਆਂ ਅਗਲੀਆਂ ਛੁੱਟੀਆਂ ਦੀ ਯੋਜਨਾ ਬਣਾਓ <br/> ਅਗਲੀ ਖ਼ਬਰ ਪੰਜਾਬ ਤੇ ਮਿਜ਼ੋਰਮ ਬਾਲ ਅਧਿਕਾਰ ਕਮਿਸ਼ਨਾਂ ਵਿਚਾਲੇ ਅਧਿਐਨ ਦੌਰੇ ਦੌਰਾਨ ਹੋਈ ਅਰਥਪੂਰਨ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।