22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਐੱਚ. ਪੀ. ਨੇ ਭਾਰਤ ਦੇ ਘਰੇਲੂ ਵਰਤੋਂਕਾਰਾਂ ਲਈ ਨਵਾਂ ਡੈਸਕਜੈੱਟ ਪਿ੍ੰਟਰ ਪੇਸ਼ ਕੀਤਾ <br/>

ਅਜੀਤ ਡੈਸਕ 13-02-2026
ਚੰਡੀਗੜ੍ਹ, 12 ਫਰਵਰੀ (ਅ. ਬ.)-ਐੱਚ. ਪੀ. ਨੇ ਭਾਰਤ ਵਿੱਚ ਡੈਸਕਜੈਟ ਆਲ-ਇਨ-ਵਨ (ਏਆਈਓ) ਪਿ੍ੰਟਰਾਂ ਦੀ ਨਵੀਂ ਲੜੀ ਪੇਸ਼ ਕੀਤੀ | ਇਹ ਲੜੀ ਵਿਦਿਆਰਥੀਆਂ, ਮਾਪਿਆਂ ਅਤੇ ਪੇਸ਼ੇਵਰਾਂ ਲਈ ਘਰੇਲੂ ਪਿ੍ੰਟਿੰਗ ਨੂੰ ਹੋਰ ਸਮਾਰਟ, ਸੌਖਾ ਅਤੇ ਦਿਲਚਸਪ ਬਣਾਉਣ ਲਈ ਬਣਾਈ ਗਈ ਹੈ | ਇਸ ਵਿੱਚ ਐਚਪੀ ਡੈਸਕਜੈਟ, ਐਚਪੀ ਡੈਸਕਜੈਟ ਇੰਕ ਐਡਵਾਂਟੇਜ ਅਤੇ ਐਚਪੀ ਡੈਸਕਜੈਟ ਅਲਟਰਾ ਇੰਕ ਐਡਵਾਂਟੇਜ ਦੇ ਕੁੱਲ ਚਾਰ ਮਾਡਲ ਸ਼ਾਮਲ ਹਨ | ਇਹ ਰੋਜ਼ਾਨਾ ਦੇ ਕੰਮਾਂ ਲਈ ਸੌਖਾਪਣ, ਚੰਗੀ ਕਾਰਗੁਜ਼ਾਰੀ ਅਤੇ ਘੱਟ ਖਰਚ ਵਾਲਾ ਸੰਤੁਲਨ ਦਿੰਦੇ ਹਨ | ਰੋਜ਼ਾਨਾ ਪਿ੍ੰਟਿੰਗ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਨਵੀਂ ਡੈਸਕਜੈੱਟ ਆਲ-ਇਨ-ਵਨ (ਏ.ਆਈ.ਓ.) ਸੀਰੀਜ਼ ਨਾਲ ਪਿ੍ੰਟਿੰਗ ਹੋਰ ਵੀ ਆਸਾਨ ਅਤੇ ਸੁਵਿਧਾਜਨਕ ਬਣ ਜਾਂਦੀ ਹੈ | ਇਸ ਸੀਰੀਜ਼ ਵਿੱਚ ਘਰੇਲੂ ਵਰਤੋਂ ਲਈ ਵੱਖ-ਵੱਖ ਲੋੜਾਂ ਮੁਤਾਬਕ ਤਿਆਰ ਕੀਤੇ ਮਾਡਲ ਸ਼ਾਮਲ ਹਨ | ਐੱਚ. ਪੀ. ਇੰਕ ਵਿੱਚ ਭਾਰਤੀ ਮਾਰਕੀਟਓਪਰਿੰਟ ਵਰਗ ਦੇ ਸੀਨੀਅਰ ਡਾਇਰੈਕਟਰ ਸਤੀਸ਼ ਕੁਮਾਰ ਨੇ ਕਿਹਾ ਕਿ ਭਾਰਤ ਦੇ ਘਰ ਲਗਾਤਾਰ ਬਦਲ ਰਹੇ ਹਨ | ਇਸ ਕਰਕੇ ਪਰਿਵਾਰਾਂ ਨੂੰ ਅਗਲੀ ਪੀੜ•ੀ ਦੇ ਅਜਿਹੇ ਪਿ੍ੰਟਿੰਗ ਹੱਲਾਂ ਦੀ ਵਧਦੀ ਲੋੜ ਹੈ ਜੋ ਛੋਟੇ ਆਕਾਰ ਵਾਲੇ, ਵਾਇ-ਫਾਇ ਨਾਲ ਜੁੜ ਸਕਣ ਵਾਲੇ ਅਤੇ ਵਰਤੋਂ ਵਿੱਚ ਆਸਾਨ ਹੋਣ, ਤੇ ਜੋ ਰੋਜ਼ਾਨਾ ਦੀ ਜਿੰਦਗੀ ਵਿਚ ਸੁਖਾਲੇ ਨਾਲ ਰਲ ਮਿਲ ਜਾਣ | ਨਵੀਂ ਐਚਪੀ ਡੈਸਕਜੈਟ ਲੜੀ ਇਨ•ਾਂ ਹੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ |


ਪਿਛਲੀ ਖ਼ਬਰ ਵਾਰਡ ਨੰ. 12 ਦੀ ਰਿਹਾਇਸ਼ੀ ਕਾਲੋਨੀ ਵਿਚਲੀਆਂ ਕੱਚੀਆਂ ਗਲੀਆਂ 'ਚ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਅਲਕੈਮਿਸਟ ਓਜਸ ਹਸਪਤਾਲ ਪੰਚਕੂਲਾ ਨੇ 50 ਸਫਲ ਟੀ. ਏ. ਵੀ. ਆਰ. ਕਰਨ ਦਾ ਕੀਤਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।