22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਵਾਰਡ ਨੰ. 12 ਦੀ ਰਿਹਾਇਸ਼ੀ ਕਾਲੋਨੀ ਵਿਚਲੀਆਂ ਕੱਚੀਆਂ ਗਲੀਆਂ 'ਚ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ <br/>

ਅਜੀਤ ਡੈਸਕ 13-02-2026
ਕੁਰਾਲੀ, 12 ਫਰਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਵਾਰਡ ਨੰ. 12 ਦੀ ਰਿਹਾਇਸ਼ੀ ਕਾਲੋਨੀ ਵਿਚਲੀਆਂ ਕੱਚੀਆਂ ਗਲੀਆਂ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਾਰਡ ਦੇ ਕੌਂਸਲਰ ਖੁਸ਼ਬੀਰ ਸਿੰਘ ਹੈਪੀ ਨੇ ਦੱਸਿਆ ਕਿ ਪਿਛਲੇ ਕਰੀਬ ਡੇਢ ਦਹਾਕੇ ਤੋਂ ਇਹ ਕੰਮ ਰੁਕਿਆ ਹੋਇਆ ਸੀ | ਉਨ•ਾਂ ਕਿਹਾ ਕਿ 18 ਲੱਖ ਰੁ. ਦੇ ਵਿਕਾਸ ਕਾਰਜਾਂ ਦੇ ਨਾਲ ਇਨ•ਾਂ ਰਿਹਾਇਸ਼ੀ ਕਾਲੋਨੀ ਦੀਆਂ ਗਲੀਆਂ ਨੂੰ ਪੇਵਰ ਬਲਾਕ ਨਾਲ ਪੱਕਾ ਕੀਤਾ ਜਾਵੇਗਾ | ਇਸ ਮੌਕੇ ਹੈਪੀ ਨੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਤੇ ਨਗਰ ਕੌਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਲੀਆਂ ਪੱਕੀਆਂ ਹੋਣ ਨਾਲ ਮੁਹੱਲਾ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ | ਇਸੇ ਦੌਰਾਨ ਬਾਬਾ ਸ਼ਿੰਗਾਰਾ ਸਿੰਘ ਵਲੋਂ ਇਸ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰ. ਕੇ. ਸ਼ਰਮਾ, ਅਨਿਲ ਸ਼ਰਮਾ, ਹਰਭਜਨ ਕੌਰ, ਪ੍ਰੇਮ ਕੁਮਾਰ, ਕਰਨੈਲ ਸਿੰਘ, ਰਘਵੀਰ ਸਿੰਘ, ਉਦੇ ਕੁਮਾਰ, ਦਵਿੰਦਰ, ਵਰੁਣ ਕੁਮਾਰ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਰਣਜੋਤ ਆਦਿ ਮਹੱਲਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲ ਹੁਸ਼ਿਆਰਪੁਰ (ਨਿਊ ਚੰਡੀਗੜ੍ਹ•) ਦਾ ਅਚਨਚੇਤ ਦੌਰਾ <br/> ਅਗਲੀ ਖ਼ਬਰ ਐੱਚ. ਪੀ. ਨੇ ਭਾਰਤ ਦੇ ਘਰੇਲੂ ਵਰਤੋਂਕਾਰਾਂ ਲਈ ਨਵਾਂ ਡੈਸਕਜੈੱਟ ਪਿ੍ੰਟਰ ਪੇਸ਼ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।