22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਭਾਰਤ ਬੰਦ ਨੂੰ ਖਰੜ 'ਚ ਮਿਲਿਆ-ਜੁਲਿਆ ਹੁੰਗਾਰਾ, ਸੜਕਾਂ ਰਹੀਆਂ ਸੁੰਨੀਆਂ <br/>

ਅਜੀਤ ਡੈਸਕ 13-02-2026
ਖਰੜ, 12 ਫਰਵਰੀ (ਗੁਰਮੁੱਖ ਸਿੰਘ ਮਾਨ)-ਕਿਰਤ ਮੰਤਰਾਲੇ ਵਲੋਂ ਮਾਨਤਾ ਪ੍ਰਾਪਤ 12 ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਕੇਂਦਰ ਸਰਕਾਰ ਦੇ ਕਾਰਪੋਰੇਟ ਪੱਖੀ ਤੇ ਮਜ਼ਦੂਰਾਂ ਵਿਰੋਧੀ ਨੀਤੀਆਂ ਵਿਰੁੱਧ ਅੱਜ ਦੇਸ਼ ਭਰ 'ਚ ਦਿੱਤੇ ਦੇਸ਼ ਵਿਆਪੀ ਬੰਦ ਅਤੇ ਹੜਤਾਲ ਦੇ ਸੱਦੇ ਨੂੰ ਖਰੜ ਸ਼ਹਿਰ 'ਚ ਰਲਿਆ ਮਿਲਿਆ ਹੁੰਗਾਰਾ ਮਿਲਿਆ | ਖਰੜ ਸ਼ਹਿਰ ਦੀਆਂ ਹਾਈਵੇਅ ਸੜਕਾਂ ਜਿਥੇ ਰੋਜ਼ਾਨਾ ਭੀੜ ਰਹਿੰਦੀ ਸੀ, ਉਹ ਅੱਜ ਸੁੰਨੀਆਂ ਨਜ਼ਰ ਆਈਆਂ ਅਤੇ ਕਿਤੇ ਕਿਤੇ ਪ੍ਰਾਈਵੇਟ ਵਾਹਨ ਆਉਂਦੇ ਜਾਂਦੇ ਦਿਖਾਈ ਦਿੱਤੇ, ਜਦਕਿ ਰੋਡਵੇਜ਼, ਪੀ. ਆਰ. ਟੀ. ਸੀ. ਆਦਿ ਦੀ ਬੱਸ ਸਰਵਿਸ ਨਹੀਂ ਸੀ ਅਤੇ ਇੱਕਾ ਦੁੱਕਾ ਪ੍ਰਾਈਵੇਟ ਬੱਸ ਸਰਵਿਸ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਹਰਿਆਣਾ ਸੂਬਿਆਂ ਦੀਆਂ ਸਰਕਾਰੀ ਬੱਸਾਂ ਇੱਕਾ ਦੁੱਕਾ ਆ ਰਹੀਆਂ ਸਨ ਤੇ ਨਾਲ ਹੀ ਸੀ. ਟੀ. ਯੂ ਦੀ ਬੱਸ ਸਰਵਿਸ ਕੇਵਲ ਚੰਡੀਗੜ੍ਹ ਅਤੇ ਖਰੜ ਤੱਕ ਲੋਕਲ ਹੀ ਚੱਲ ਰਹੀ ਸੀ | ਅੱਜ ਸਵੇਰ ਤੋਂ ਬੱਸ ਅੱਡਾ ਖਰੜ ਵਿਖੇ ਸਵਾਰੀਆਂ ਆਪਣੇ ਕੰਮਾਂ ਲਈ ਅੱਗੇ ਜਾਣ ਲਈ ਬੱਸਾਂ ਦੀ ਉਡੀਕ ਕਰ ਰਹੀਆਂ ਸਨ, ਪਰ ਬੱਸ ਸਰਵਿਸ ਬੰਦ ਹੋਣ ਕਾਰਨ ਉਨ•ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਅੱਜ ਬੈਂਕ ਭਾਵੇਂ ਖੁੱਲੇ ਸਨ, ਪਰ ਉਥੇ ਵੀ ਕੋਈ ਲੈਣ ਦੇਣ ਨਹੀਂ ਕੀਤਾ ਗਿਆ | ਪਾਵਰਕਾਮ ਦੀਆਂ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਦਫਤਰਾਂ 'ਚ ਰੋਸ ਧਰਨੇ ਦੇ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ, ਜਿਸ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੂਨੀਮਾਜਰਾ ਸਮੇਤ ਹੋਰ ਆਗੂਆਂ ਵਲੋਂ ਵੀ ਸ਼ਿਰਕਤ ਕੀਤੀ ਗਈ ਤੇ ਸਰਕਾਰ ਵਲੋਂ ਜਬਰੀ ਥੋਪੇ ਜਾ ਰਹੇ ਕਾਨੂੰਨਾਂ ਦੇ ਖਿਲਾਫ ਪਿੱਟ ਸਿਆਪਾ ਕੀਤਾ ਗਿਆ |

ਪਿਛਲੀ ਖ਼ਬਰ ਮਾਂ ਦੇ ਦਫ਼ਤਰ 'ਚ ਪੁੱਤ ਅਫ਼ਸਰ ਬਣ ਕੇ ਹੋਇਆ ਹਾਜ਼ਰ <br/> ਅਗਲੀ ਖ਼ਬਰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਕੁੱਤਿਆਂ ਦੀ ਨਸਬੰਦੀ ਮੁਹਿੰਮ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।