ਕੁੱਟਮਾਰ ਕਰਨ ਦੇ ਦੋਸ਼ 'ਚ ਮਹਿਲਾ ਸਮੇਤ ਤਿੰਨ ਖਿਲਾਫ਼ ਕੇਸ ਦਰਜ <br/>
ਅਜੀਤ ਡੈਸਕ
14-02-2026
ਜ਼ੀਰਕਪੁਰ, 13 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਲੜਕੀ ਦੀ ਸ਼ਿਕਾਇਤ 'ਤੇ ਲੜਕੀ ਤੇ ਉਸ ਦੇ ਮੰਗੇਤਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਮਹਿਲਾ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਯਸ਼ਵੀ ਠਾਕੁਰ ਵਾਸੀ ਮੋਤੀਆ ਰਾਇਲ ਸਿਟੀ ਜ਼ੀਰਕਪੁਰ ਨੇ ਦੱਸਿਆ ਕਿ ਉਹ ਉਕਤ ਪਤੇ 'ਤੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਹੀ ਹੈ ਅਤੇ ਉਹ ਬਤੌਰ ਮੇਕਅਪ ਆਰਟਿਸਟ ਕੰਮ ਕਰਦੀ ਹੈ | ਉਸ ਨੇ ਦੱਸਿਆ ਕਿ 2022 'ਚ ਉਸ ਦੀ ਮੰਗਣੀ ਰਿਵਾਜ ਅਲੀ ਨਾਲ ਹੋਈ ਸੀ ਅਤੇ 26 ਜਨਵਰੀ ਨੂੰ ਉਹ ਆਪਣੇ ਮੰਗੇਤਰ ਨਾਲ ਵੀ. ਆਈ. ਪੀ. ਰੋਡ 'ਤੇ ਕਿਸੇ ਕੰਮ ਸੰਬੰਧੀ ਗਈ ਸੀ, ਜਿਸ ਦੌਰਾਨ 7 ਵਜੇ ਦੇ ਕਰੀਬ ਉਸ ਦੇ ਮੰਗੇਤਰ ਦੇ ਦੋਸਤ ਪ੍ਰੇਮ ਮਹਿਤਾ ਦਾ ਫੋਨ ਆਇਆ ਕਿ ਦੋ ਵਿਅਕਤੀ ਹੋਟਲ ਹੋਲੀਡੇ ਇਨ ਦੇ ਪਿਛਲੇ ਪਾਸੇ ਆਪਣੇ ਆਪ ਨੂੰ ਸ੍ਰੀ ਰਾਮ ਫਾਈਨਾਂਸ ਦੇ ਰਿਕਵਰੀ ਏਜੰਟ ਦੱਸ ਕੇ ਉਸ ਨਾਲ ਬਹਿਸਬਾਜ਼ੀ ਕਰ ਰਹੇ ਹਨ ਤੇ ਉਸ ਦੀ ਕਾਰ ਲੈ ਕੇ ਜਾਣ ਬਾਰੇ ਕਹਿ ਰਹੇ ਹਨ | ਇਸ ਤੋਂ ਬਾਅਦ ਉਹ ਤੇ ਉਸਦਾ ਮੰਗੇਤਰ ਰਿਵਾਜ਼ ਅਲੀ ਤੁਰੰਤ ਉਸ ਦੇ ਦੋਸਤ ਪ੍ਰੇਮ ਮਹਿਤਾ ਕੋਲ ਪਹੁੰਚੇ ਤੇ ਉਨ੍ਹਾਂ ਵਿਅਕਤੀਆਂ ਤੋਂ ਆਈ ਕਾਰਡ ਦੀ ਮੰਗ ਕੀਤੀ ਤਾਂ ਚਿੱਟੀ ਥਾਰ ਰੌਕਸ 'ਚ ਆਏ ਇਕ ਵਿਅਕਤੀ ਤੇ ਮਹਿਲਾ ਨੇ ਉਸ ਦੇ ਮੰਗੇਤਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਥੇ ਪਹਿਲਾਂ ਤੋਂ ਮੌਜੂਦ ਦੋਨੋਂ ਵਿਅਕਤੀਆਂ ਨੇ ਆਪਣੀ ਸਵਿਫਟ ਕਾਰ 'ਚੋਂ ਡੰਡੇ ਤੇ ਲੋਹੇ ਦੀ ਰਾੜ ਕੱਢ ਕੇ ਉਸਦੇ ਮੰਗੇਤਰ ਨੂੰ ਮਾਰਨਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਇਕ ਵਿਅਕਤੀ ਨੇ ਉਸਨੂੰ ਫੜ੍ਹ ਲਿਆ ਤੇ ਦੂਜੇ ਵਿਅਕਤੀ