ਚੰਡੀਗੜ੍ਹ, 13 ਫਰਵਰੀ (ਅਜਾਇਬ ਸਿੰਘ ਔਜਲਾ)-ਰਫ਼ੀ ਮੈਮੋਰੀਅਲ ਕਲਚਰਲ ਸੋਸਾਇਟੀ ਅਤੇ ਜੀ. ਬੀ. ਰੀਅਲਟੀ ਦੀ ਸਾਂਝੀ ਵਲੋਂ ਬਾਲੀਵੁੱਡ ਮਰਹੂਮ ਗਾਇਕ ਮੁਹੰਮਦ ਰਫ਼ੀ ਨੂੰ ਯਾਦ ਕਰਦਿਆਂ ਸੰਗੀਤਕ ਪੋ੍ਰਗਰਾਮ 'ਰਫ਼ੀ ਨਾਈਟ' ਦੇ ਨਾਮ ਹੇਠ 14 ਫਰਵਰੀ ਟੈਗੋਰ ਥੀਏਟਰ ਚੰਡੀਗੜ੍ਹ ਵਿਚ ਕੀਤਾ ਜਾਵੇਗਾ | ਚੰਡੀਗੜ੍ਹ ਪ੍ਰੈੱਸ ਕਲੱਬ, ਸੈਕਟਰ-27 ਵਿਚ ਅੱਜ ਪ੍ਰੈੱਸ ਕਾਨਫ਼ਰੰਸ ਨੰੂ ਸੰਬੋਧਨ ਕਰਦੇ ਹੋਏ ਰਫ਼ੀ ਮੈਮੋਰੀਅਲ ਕਲਚਰਲ ਸੋਸਾਇਟੀ ਦੇ ਪ੍ਰਧਾਨ ਜੀ.ਐਸ. ਗਰੇਵਾਲ ਨੇ ਕਿਹਾ ਕਿ ਮੁਹੰਮਦ ਰਫ਼ੀ ਸਿਰਫ਼ ਇਕ ਗਾਇਕ ਹੀ ਨਹੀਂ ਸਨ, ਸਗੋਂ ਭਾਰਤੀ ਸੰਗੀਤ ਦੀ ਆਤਮਾ ਸਨ | 'ਰਫ਼ੀ ਨਾਈਟ' ਰਾਹੀਂ ਅਸੀਂ ਉਨ੍ਹਾਂ ਦੀ ਅਮਰ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ | ਉਨ੍ਹਾਂ ਦੱਸਿਆ ਕਿ ਇਸ ਸੰਗੀਤਕ ਸਾਮ ਵਿਚ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਗਾਇਕ ਡਾ. ਸੌਰਵ ਕਿਸ਼ਨ (ਛੋਟਾ ਰਫ਼ੀ) ਅਤੇ ਮੁੰਬਈ ਦੀ ਪ੍ਰਸਿੱਧ ਗਾਇਕਾ ਸੰਪਦਾ ਗੋਸਵਾਮੀ ਰਫ਼ੀ ਸਾਹਿਬ ਦੇ ਮਕਬੂਲ ਗੀਤਾਂ ਨਾਲ ਸਰੋਤਿਆਂ ਨੂੰ ਮੰਤ੍ਰਮੁਗਧ ਕਰਨਗੇ | ਇਸੇ ਦੌਰਾਨ ਜੀ. ਬੀ. ਰੀਅਲਟੀ ਦੇ ਵਾਈਸ ਪੈ੍ਰਜ਼ੀਡੈਂਟ ਜਤਿੰਦਰ ਬਾਜਵਾ ਨੇ ਕਿਹਾ ਕਿ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਸਾਡੇ ਲਈ ਅਹਿਮ ਹਿੱਸਾ ਰਿਹਾ ਹੈ | ਜੀਬੀ ਰੀਅਲਟੀ ਦੇ ਚੇਅਰਮੈਨ ਗੁਰਿੰਦਰ ਭੱਟੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹਿਣਗੇ | ਇਸੇ ਦੌਰਾਨ ਸੋਸਾਇਟੀ ਦੇ ਜਨਰਲ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਵਿੱਤ, ਆਬਕਾਰੀ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ | ਉਨ੍ਹਾਂ ਕਿਹਾ ਕਿ ਰਫ਼ੀ ਮੈਮੋਰੀਅਲ ਕਲਚਰਲ ਸੋਸਾਇਟੀ ਦੀ ਸਥਾਪਨਾ 2019 ਵਿਚ ਕੀਤੀ ਗਈ ਸੀ ਅਤੇ ਹੁਣ ਤੱਕ ਪਟਿਆਲਾ ਅਤੇ ਚੰਡੀਗੜ੍ਹ ਵਿਚ ਛੇ ਸਫਲ ਰਫ਼ੀ ਸਮਾਰੋਹ ਕੀਤੇ ਜਾ ਚੁੱਕੇ ਹਨ | ਸੋਸਾਇਟੀ ਦੇ ਸੀਨੀਅਰ ਵਾਈਸ ਪੈ੍ਰਜ਼ੀਡੈਂਟ ਡਾ. ਐੱਸ. ਕੇ. ਬਾਤਿਸ਼ ਨੇ ਕਿਹਾ ਕਿ ਮੁਹੰਮਦ ਰਫ਼ੀ ਦੀ ਗਾਇਕੀ ਵਿਚ ਭਾਵਨਾ, ਸੁਰ ਤੇ ਆਤਮਾ ਦਾ ਅਦਭੁੱਤ ਮਿਲਾਪ ਹੈ | ਸਾਡਾ ਉਦੇਸ਼ ਉਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਜੀਵੰਤ ਰੱਖਣਾ ਹੈ, ਪਰ ਫਾਰਮਰ ਡਾ. ਸੌਰਵ ਕਿਸ਼ਨ (ਛੋਟਾ ਰਫ਼ੀ) ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਮ.ਬੀ.ਬੀ.ਐੱਸ ਡਾਕਟਰ ਹੋਣ ਦੇ ਬਾਵਜੂਦ ਮੁਹੰਮਦ ਰਫ਼ੀ ਸਾਹਿਬ ਦੇ ਗੀਤ ਮੇਰੇ ਜੀਵਨ ਦੀ ਸਾਧਨਾ ਹਨ |