06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਡੇਰਾਬੱਸੀ ਵਿਖੇ ਅਰਧ-ਨਾਰੀਸ਼ਵਰ ਮੰਦਰ ਵਿਖੇ ਸ਼ਿਵਰਾਤਰੀ ਦੇ ਜਸ਼ਨ ਸ਼ੁਰੂ <br/>

ਅਜੀਤ ਡੈਸਕ 14-02-2026
ਡੇਰਾਬੱਸੀ, 13 ਫਰਵਰੀ (ਗੁਰਮੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਡੇਰਾਬੱਸੀ ਦੇ ਸਾਧੂ ਨਗਰ ਸਥਿਤ ਅਰਧ-ਨਾਰੀਸ਼ਵਰ ਮੰਦਰ ਵਿਖੇ ਹਲਦੀ ਸਮਾਰੋਹ ਨਾਲ ਸ਼ਿਵਰਾਤਰੀ ਦੇ ਜਸ਼ਨਾਂ ਦੀ ਸ਼ੁਰੂਆਤ ਹੋਈ | ਇਸ ਦੌਰਾਨ ਸਾਧੂ ਨਗਰ ਤੇ ਮੋਹਨ ਨਗਰ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀਆਂ ਔਰਤਾਂ ਨੇ ਹਲਦੀ ਮੌਕੇ ਇਕ ਸ਼ਾਨਦਾਰ ਸਮਾਰੋਹ ਪੇਸ਼ ਕੀਤਾ | ਇਸ ਮੌਕੇ ਮੰਦਰ ਦਾ ਵਿਹੜਾ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਸ਼ਿਵ ਮਹਾਰਾਜ ਦਾ ਅਸ਼ੀਰਵਾਦ ਲੈਣ ਲਈ ਇਕੱਠੇ ਹੋਏ ਸ਼ਰਧਾਲੂਆਂ 'ਚ ਭਾਜਪਾ ਆਗੂ ਮਨਪ੍ਰੀਤ ਬੰਨੀ ਸੰਧੂ, ਭਾਜਪਾ ਦੇ ਓ. ਬੀ. ਸੀ. ਮੋਰਚਾ ਪੰਜਾਬ ਦੇ ਉਪ ਪ੍ਰਧਾਨ ਰਵਿੰਦਰ ਵੈਸ਼ਨਵ, ਮੰਡਲ ਪ੍ਰਧਾਨ ਪਵਨ ਧੀਮਾਨ ਅਤੇ ਬ੍ਰਾਹਮਣ ਸਭਾ ਦੇ ਸਾਬਕਾ ਜਨਰਲ ਸਕੱਤਰ ਨਰਿੰਦਰ ਮੋਹਨ ਸ਼ਰਮਾ ਸ਼ਾਮਿਲ ਸਨ | ਉਨ੍ਹਾਂ ਭਗਵਾਨ ਸ਼ਿਵ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮਨਪ੍ਰੀਤ ਬੰਨੀ ਸੰਧੂ ਨੇ ਵੱਡੀ ਗਿਣਤੀ 'ਚ ਹਾਜ਼ਰ ਸ਼ਰਧਾਲੂਆਂ ਨੂੰ ਮਹਾਂਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਮੰਦਰ ਪ੍ਰਬੰਧਕਾਂ ਮੋਨਾ ਸ਼ਰਮਾ ਅਤੇ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸ਼ਿਵਰਾਤਰੀ ਨੂੰ ਮੁੱਖ ਰੱਖਦਿਆਂ ਅੱਜ 14 ਫਰਵਰੀ ਨੂੰ ਸ਼ੋਭਾ ਯਾਤਰਾ ਸਜਾਈ ਜਾਵੇਗੀ, ਜਦਕਿ 15 ਫਰਵਰੀ ਨੂੰ ਜਲ ਅਭਿਸ਼ੇਕ ਪ੍ਰੋਗਰਾਮ ਕਰਵਾਇਆ ਜਾਵੇਗਾ | ਇਸ ਤੋਂ ਇਲਾਵਾ ਅੰਤਿਮ ਦਿਨ 16 ਫਰਵਰੀ ਨੂੰ ਹਵਨ ਤੋਂ ਬਾਅਦ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ |


ਪਿਛਲੀ ਖ਼ਬਰ ਵਿਕਾਸ ਬਰਾਲਾ ਦੀ ਅਰਜ਼ੀ ਜ਼ਿਲ੍ਹਾ ਅਦਾਲਤ ਨੇ ਕੀਤੀ ਰੱਦ ਅਗਲੀ ਖ਼ਬਰ ਸ਼ਿਵਰਾਤਰੀ ਦੇ ਤਿਉਹਾਰ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।