ਚੰਡੀਗੜ੍ਹ, 13 ਫਰਵਰੀ (ਮਾਰਕੰਡਾ)-ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੇ ਬਦਨਾਮ ਬਾਊਾਸਰ ਸੁਰਜੀਤ ਕਤਲ ਕੇਸ ਦੇ ਮੁੱਖ ਮੁਲਜ਼ਮ ਨੀਰਜ ਗੁਪਤਾ ਉਰਫ਼ ਚਸਕਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ¢ ਮੁਲਜ਼ਮ ਲਗਪਗ ਤਿੰਨ ਸਾਲਾਂ ਤੋਂ ਜੇਲ੍ਹ ਵਿਚ ਹੈ¢ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ¢ ਦੱਸਣਯੋਗ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਸੈਕਟਰ 38 ਚੰਡੀਗੜ੍ਹ ਵੈਸਟ ਚੌਕ ਨੇੜੇ ਸੁਰਜੀਤ ਬਾਊਾਸਰ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ¢ ਇਸ ਹਮਲੇ ਵਿਚ ਸੁਰਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ¢ ਛੇ ਸਾਲ ਪੁਰਾਣੇ ਕਤਲ ਕੇਸ ਦੀ ਸੁਣਵਾਈ ਅਜੇ ਵੀ ਜਾਰੀ ਹੈ | ਇਹ ਸ਼ਹਿਰ ਦੇ ਸਭ ਤੋਂ ਚਰਚਿਤ ਮਾਮਲਿਆਂ ਵਿਚੋਂ ਇੱਕ ਮਾਮਲਾ ਹੈ | ਪੁਲਿਸ ਨੂੰ ਹਮਲਾਵਰਾਂ ਤੱਕ ਪਹੁੰਚਣ ਵਿਚ ਲਗਭਗ ਢਾਈ ਸਾਲ ਲੱਗ ਗਏ¢ 18 ਨਵੰਬਰ 2022 ਨੂੰ ਪੁਲਿਸ ਨੇ ਨੀਰਜ ਗੁਪਤਾ ਨੂੰ ਗਿ੍ਫ਼ਤਾਰ ਕਰ ਲਿਆ ਸੀ¢ ਇਸ ਤੋਂ ਪਹਿਲਾ ਉਕਤ ਮੁਲਜ਼ਮ ਇੱਕ ਹੋਰ ਮਾਮਲੇ ਵਿਚ ਨਾਭਾ ਜੇਲ੍ਹ ਵਿਚ ਬੰਦ ਸੀ¢ ਚੰਡੀਗੜ੍ਹ ਪੁਲਿਸ ਉਸ ਨੰੂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ | ਜਿਸ ਨੇ ਪੁੱਛਗਿੱਛ ਦੌਰਾਨ ਕਤਲ ਨਾਲ ਸਬੰਧਤ ਕਈ ਹੋਰ ਮਹੱਤਵਪੂਰਨ ਖੁਲਾਸੇ ਕੀਤੇ | ਮੁਲਜ਼ਮ ਨੀਰਜ ਗੁਪਤਾ ਦੇ ਵਕੀਲ ਨੇ ਜ਼ਿਲ੍ਹਾ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਅਤੇ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮੁਲਜ਼ਮ ਲਗਭਗ ਤਿੰਨ ਸਾਲਾਂ ਤੋਂ ਜੇਲ੍ਹ ਵਿਚ ਹੈ ਅਤੇ ਉਸ ਵਿਰੁੱਧ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਹਨ¢ ਇਸ ਲਈ ਮੁਕੱਦਮਾ ਪੂਰਾ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ | ਇਸ ਲਈ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ¢ ਸਰਕਾਰੀ ਵਕੀਲ ਨੇ ਮਾਮਲੇ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਅਰਜ਼ੀ ਦਾ ਸਖ਼ਤ ਵਿਰੋਧ ਕੀਤਾ¢ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ¢