20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੰਜਾਬੀ ਫ਼ਿਲਮ 'ਵਿਆਹ ਕਰਤਾਰੇ ਦਾ' ਟ੍ਰੇਲਰ ਜਾਰੀ ਕਰਨ ਮੌਕੇ ਲੱਗੀਆਂ ਰੌਣਕਾਂ <br/>

ਅਜੀਤ ਡੈਸਕ 15-02-2026
ਐੱਸ. ਏ. ਐੱਸ. ਨਗਰ, 14 ਫਰਵਰੀ (ਅਜਾਇਬ ਸਿੰਘ ਔਜਲਾ)- ਪੰਜਾਬੀ ਫ਼ਿਲਮ 'ਵਿਆਹ ਕਰਤਾਰੇ ਦਾ' ਇਕ ਵਿਆਹ ਵਾਲੀ ਫ਼ਿਲਮ ਨਹੀਂ ਬਲਕਿ ਸਮਾਜ ਦੀਆਂ ਸਚਾਈਆਂ ਤੇ ਸਾਰਥਿਕ ਸੁਨੇਹੇ ਵਾਲੀ ਫ਼ਿਲਮ ਹੈ | ਇਹ ਗੱਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਤੇ ਗਾਇਕ ਗਿੱਪੀ ਗਰੇਵਾਲ ਨੇ ਅੱਜ ਪੰਜਾਬੀ ਫ਼ਿਲਮ 'ਵਿਆਹ ਕਰਤਾਰੇ ਦਾ' ਦੇ ਟ੍ਰੇਲਰ ਨੂੰ ਜਾਰੀ ਕਰਨ ਮੌਕੇ ਸਾਂਝੀ ਕੀਤੀ | ਇਸ ਮੌਕੇ ਉਨ੍ਹਾਂ ਨਾਲ ਫ਼ਿਲਮ ਵਿਚਲੀ ਪ੍ਰਮੁੱਖ ਅਦਾਕਾਰਾ ਨਿਮਰਤ ਖਹਿਰਾ, ਦੀਪ ਸਹਿਗਲ, ਪਿ੍ੰਸ ਕੰਵਲਜੀਤ, ਭਾਨਾ, ਜੱਗੀ ਸਿੰਘ ਤੇ ਹਨੀ ਮੱਟੂ ਤੋਂ ਇਲਾਵਾ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ, ਉੱਘੇ ਡਿ੍ਸਟੀਬਿਊਟਰ ਮੁਨੀਸ਼ ਸਾਹਨੀ, ਪਿਟਾਰਾ ਦੇ ਪ੍ਰਮੁੱਖ ਸੰਦੀਪ ਬੰਸਲ, ਲੇਖਕ ਚੰਚਲ ਆਦਿ ਹਾਜ਼ਰ ਸਨ | ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਕਿ ਆਗਾਮੀ 27 ਫਰਵਰੀ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਟ੍ਰੇਲਰ ਦੇਖ ਕੇ ਉਤਸ਼ਾਹਿਤ ਹੋਣਾ ਉਨ੍ਹਾਂ ਨੂੰ ਕਾਫ਼ੀ ਚੰਗਾ ਲੱਗਿਆ | ਉਨ੍ਹਾਂ ਕਿਹਾ ਕਿ ਫ਼ਿਲਮ 'ਵਿਆਹ ਕਰਤਾਰੇ ਦਾ' ਹਾਸੇ, ਭਾਵਨਾਵਾਂ, ਡਰਾਮੇ ਤੇ ਪੰਜਾਬੀ ਵਿਆਹ ਦੀਆਂ ਪ੍ਰੰਪਰਾਵਾਂ ਦੇ ਸ਼ਾਨਦਾਰ ਜ਼ਸਨ ਨਾਲ ਭਰਪੂਰ ਇਕ ਸਿਹਤਮੰਦ ਪਰਿਵਾਰਕ ਮਨੋਰੰਜਕ ਫ਼ਿਲਮ ਹੈ | ਇਕ ਸਵਾਲ ਦੇ ਜਵਾਬ 'ਚ ਗਿੱਪੀ ਗਰੇਵਾਲ ਨੇ ਕਿਹਾ ਕਿ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਇਕ ਗਾਇਕ ਵਜੋਂ ਸ੍ਰੋਤਿਆਂ ਦੇ ਸਨਮੁੱਖ ਆਏ ਸਨ ਤੇ ਅੱਜ ਵੀ ਉਹ ਅਦਾਕਾਰੀ ਦੇ ਨਾਲ-ਨਾਲ ਗਾਇਕੀ ਨੂੰ ਪ੍ਰਮੁੱਖਤਾ ਦਿੰਦੇ ਹਨ | ਇਸ ਮੌਕੇ ਨਿਮਰਤਾ ਖਹਿਰਾ ਨੇ ਕਿਹਾ ਕਿ ਗਿੱਪੀ ਗਰੇਵਾਲ ਨਾਲ ਫ਼ਿਲਮ ਕਰਕੇ ਉਸ ਨੂੰ ਸਹਿਜਤਾ ਮਹਿਸੂਸ ਹੋਈ ਹੈ ਜਦਕਿ ਨਿਰਦੇਸ਼ਕ ਸਮੀਪ ਕੰਗ ਦਾ ਕਹਿਣਾ ਸੀ ਉਹ ਪਿਛਲੇ 13-14 ਸਾਲਾਂ ਤੋਂ ਗਿੱਪੀ ਗਰੇਵਾਲ ਨਾਲ ਇਕੱਠੇ ਫ਼ਿਲਮਾਂ ਕਰਦੇ ਆ ਰਹੇ ਹਨ, ਜਿਸ ਕਰਕੇ ਉਹ ਇਕ-ਦੂਜੇ ਦੀ ਪਸੰਦ ਤੇ ਨਾ-ਪਸੰਦ ਬਾਰੇ ਭਲੀਭਾਂਤੀ ਜਾਣੂ ਹਨ | ਪਿ੍ੰਸ ਕੰਵਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਗਿੱਪੀ ਗਰੇਵਾਲ ਉਸ ਨੂੰ ਜੋ ਕਿਰਦਾਰ ਨਿਭਾਉਣ ਲਈ ਆਖਦੇ ਉਸ ਨੂੰ ਸਿਰ ਮੱਥੇ ਮੰਨਦੇ ਹੋਏ ਉਨ੍ਹਾਂ ਦੀਆਂ ਇੱਛਾਵਾਂ 'ਤੇ ਪੂਰਾ ਉਤਰਨ ਦਾ ਯਤਨ ਕਰਦੇ ਹਨ | ਅਜਿਹਾ ਪ੍ਰਗਟਾਵਾ ਹੀ ਬਹੁਪੱਖੀ ਸ਼ਖ਼ਸੀਅਤ ਭਾਨਾ ਵਲੋਂ ਕੀਤਾ ਗਿਆ | ਅਦਾਕਾਰਾ ਦੀਪ ਸਹਿਗਲ ਨੇ ਕਿਹਾ ਕਿ ਵੱਡੇ ਫ਼ਨਕਾਰਾਂ ਨਾਲ ਕੰਮ ਕਰਕੇ ਉਸ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ | ਇਸ ਮੌਕੇ ਮੁਨੀਸ਼ ਸਾਹਨੀ, ਸੰਦੀਪ ਬੰਸਲ, ਜੱਗੀ ਸਿੰਘ, ਹਨੀ ਮੱਟੂ ਤੇ ਚੰਚਲ ਆਦਿ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਨੇ ਆਪਣੀ ਗਾਇਕੀ ਤੇ ਅੰਤਾਕਸ਼ਰੀ ਖੇਡਦੇ ਹੋਏ ਖ਼ੂਬ ਰੌਣਕਾਂ ਲਗਾਈਆਂ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਕੈਂਪਸ ਪੰਛੀ ਸਰਵੇ 2026 ਤਹਿਤ 30 ਪ੍ਰਜਾਤੀਆਂ ਕੀਤੀਆਂ ਰਿਕਾਰਡ, ਗਿਣਤੀ 104 ਤੱਕ ਪੱੁਜੀ <br/> ਅਗਲੀ ਖ਼ਬਰ ਖੇਡ ਮੈਦਾਨ ਵਿਚ ਹਾਰ ਜਿੱਤ ਨਾਲੋਂ ਟੀਮ ਨਾਲ ਮਿਲਜੁਲ ਕੇ ਟੀਚਾ ਹਾਸਿਲ ਕਰਨਾ ਮਹੱਤਵਪੂਰਨ ਹੈ- ਵਿਧਾਇਕ ਧਾਲੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।