20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਖੇਡ ਮੈਦਾਨ ਵਿਚ ਹਾਰ ਜਿੱਤ ਨਾਲੋਂ ਟੀਮ ਨਾਲ ਮਿਲਜੁਲ ਕੇ ਟੀਚਾ ਹਾਸਿਲ ਕਰਨਾ ਮਹੱਤਵਪੂਰਨ ਹੈ- ਵਿਧਾਇਕ ਧਾਲੀਵਾਲ <br/>

ਅਜੀਤ ਡੈਸਕ 15-02-2026
ਗੱਗੋਮਾਹਲ, 14 ਫਰਵਰੀ (ਬਲਵਿੰਦਰ ਸਿੰਘ ਸੰਧੂ)-ਭਾਰਤ ਸਰਕਾਰ ਦੇ ਸਿਖਿਆ ਮੰਤਰਾਲੇ ਅਤੇ ਫੀਫਾ ਦੀ ਸਾਂਝ ਤਹਿਤ ਚਲਾਏ ਜਾ ਰਹੇ ਫੁੱਟਬਾਲ ਫਾਰ ਸਕੂਲਜ਼ ਪ੍ਰੋਗਰਾਮ ਅਧੀਨ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ਵਿਚ ਖੇਡ ਸਮਾਰੋਹ ਕਰਵਾਇਆ ਗਿਆ ਜਿਸ ਦਾ ਉਦੇਸ਼ ਫੁੱਟਬਾਲ ਰਾਹੀਂ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ, ਸਮਾਜਿਕ ਜ਼ਿੰਮੇਵਾਰੀ ਤੇ ਸਰੀਰਕ ਕੁਸ਼ਲਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਨੂੰ ਸਕੂਲ ਤੇ ਐੱਨ.ਸੀ.ਸੀ. ਕੈਡਿਟਾਂ ਵਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ | ਸਕੂਲ ਪਿ੍ੰਸੀਪਲ ਡਾ. ਹੇਮਰਾਜ ਸਿੰਘ ਤੇ ਉੱਪ ਪਿ੍ੰਸੀਪਲ ਸ੍ਰੀਮਤੀ ਰਚਨਾ ਸ਼ੁਕਲਾ ਵਲੋਂ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁੱਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ | ਮੁੱਖ ਮਹਿਮਾਨ ਤੇ ਸਕੂਲ ਸਟਾਫ ਵਲੋਂ ਭਾਰਤੀ ਪ੍ਰੰਪਰਾ ਅਨੁਸਾਰ ਖੇਡਾਂ ਦਾ ਉਦਘਾਟਨ ਕਰਨ ਮੌਕੇ ਦੀਪ ਜਗਾਇਆ ਗਿਆ | ਇਸ ਸਮੇਂ ਮੁੱਖ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ ਵਲੋਂ ਆਪਣੇ ਸੰਬੋਧਨ ਵਿਚ ਫੁੱਟਬਾਲ ਫਾਰ ਸਕੂਲਜ਼ ਦੀ ਮਹੱਤਤਾ ਉੱਤੇ ਰੋਸ਼ਨੀ ਪਾਈ ਗਈ | ਉਨ੍ਹਾਂ ਕਿਹਾ ਕਿ ਖੇਡ ਮੈਦਾਨ ਵਿਚ ਹਾਰ ਜਿੱਤ ਨਾਲੋਂ ਵੱਧ ਮਹੱਤਵਪੂਰਨ ਟੀਮ ਨਾਲ ਮਿਲਜੁੱਲ ਕੇ ਟੀਚਾ ਹਾਸਿਲ ਕਰਨਾ ਹੁੰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਭਵਿੱਖ ਬਣਾਉਣ ਦੇ ਮੌਕਿਆਂ ਬਾਰੇ ਜਾਗਰੂਕ ਕੀਤਾ | ਇਸ ਪਿਛੋਂ 12ਵੀਂ ਜਮਾਤ ਦੀ ਵਿਦਿਆਰਥਣ ਬਬਨਦੀਪ ਕੌਰ ਨੇ ਫੁੱਟਬਾਲ ਦੀ ਖੇਡ ਬਾਰੇ ਆਪਣਾ ਅਨੁਭਵ ਤੇ ਉਤਸ਼ਾਹ ਪ੍ਰਗਟ ਕੀਤਾ | ਸਕੂਲ ਦੀ ਖੇਡ ਅਧਿਆਪਕਾ ਸ੍ਰੀਮਤੀ ਕਵਿਤਾ ਤੇ ਮਿਸਟਰ ਤਾਹਿਰ ਨਾਸਰ ਤੇ ਹੋਰ ਸਕੂਲਾਂ ਤੋਂ ਆਏ ਖੇਡ ਅਧਿਆਪਕਾਂ ਦੀ ਦੇਖ ਰੇਖ ਹੇਠ ਫੁੱਟਬਾਲ ਮੈਚ ਕਰਵਾਏ ਗਏ | ਇਨ੍ਹਾਂ ਮੈਚਾਂ ਦੌਰਾਨ ਵਿਦਿਆਰਥੀਆਂ ਨੇ ਤਕਨੀਕ ਅਤੇ ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਸੀ ਸਨਮਾਨ ਦੀ ਭਾਵਨਾ ਪ੍ਰਗਟ ਕੀਤੀ | ਸਮਾਪਤੀ 'ਤੇ ਇਨਾਮ ਵੰਡ ਸਮਾਰੋਹ ਦੌਰਾਨ ਫੁੱਟਬਾਲ ਮੈਚ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਫੁੱਟਬਾਲਾਂ ਦੀ ਵੰਡ ਵੀ ਕੀਤੀ ਗਈ | ਪਿ੍ੰਸੀਪਲ ਡਾ. ਹੇਮਰਾਜ ਸਿੰਘ ਵਲੋਂ ਮੁੱਖ ਮਹਿਮਾਨਾਂ ਨੂੰ ਯਾਦਗਰੀ ਚਿੰਨ ਭੇਟ ਕੀਤੇ ਗਏ | ਸਮਾਰੋਹ ਨੂੰ ਸਫਲ ਬਣਾਉਣ ਲਈ ਉੱਪ ਪਿ੍ੰਸੀਪਲ ਸ੍ਰੀਮਤੀ ਰਚਨਾ ਸ਼ੁਕਲਾ ਵਲੋਂ ਸਾਰੇ ਸਹਿਯੋਗੀਆਂ, ਤਕਨੀਕੀ ਟੀਮ ਅਤੇ ਅਨੁਸ਼ਾਸਤ ਵਿਦਿਆਰਥੀਆਂ ਦੀ ਸਰਾਹਨਾ ਕੀਤੀ ਗਈ |

ਪਿਛਲੀ ਖ਼ਬਰ ਪੰਜਾਬੀ ਫ਼ਿਲਮ 'ਵਿਆਹ ਕਰਤਾਰੇ ਦਾ' ਟ੍ਰੇਲਰ ਜਾਰੀ ਕਰਨ ਮੌਕੇ ਲੱਗੀਆਂ ਰੌਣਕਾਂ <br/> ਅਗਲੀ ਖ਼ਬਰ 8 ਕਿਹਾ, ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਵਿੱਖ ਬਣਾਉਣ <br/> ਖੇਡ ਮੈਦਾਨ ਵਿਚ ਹਾਰ ਜਿੱਤ ਨਾਲੋਂ ਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।