20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 15-02-2026
ਕੁਰਾਲੀ, 14 ਫਰਵਰੀ (ਹਰਪ੍ਰੀਤ ਸਿੰਘ)-ਸਥਾਨਕ ਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਕੁਰਾਲੀ-ਖਰੜ ਮਾਰਗ 'ਤੇ ਸਥਿਤ ਬਿਜ਼ਨੈੱਸ ਆਊਟਲੈਟਸ 'ਅਮਾਇਰਾ ਐਂਪੋਰੀਓ' ਵਿਖੇ 'ਮੈਲੋਡੀ ਐਂਡ ਮਾਸਟਰਸਟ੍ਰੋਕਸ' ਓਪਨ ਆਰਟ ਅਤੇ ਸੰਗੀਤ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ | ਬੱਚਿਆਂ ਵਿਚਲੀ ਸੰਗੀਤ ਤੇ ਕਲਾ ਦੀ ਪ੍ਰਤਿਭਾ, ਵਿਸ਼ਵਾਸ ਅਤੇ ਸਿਰਜਣਾਤਮਕਤਾ ਨੂੰ ਪ੍ਰਗਟ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਸੰਤੋਸ਼ ਸ਼ਰਮਾ, ਮੈਨੇਜਰ ਅਮਨ ਸ਼ਰਮਾ ਤੇ ਖ਼ਜ਼ਾਨਚੀ ਈਸ਼ ਅਗਰਵਾਲ ਦੀ ਅਗਵਾਈ ਹੇਠ ਸਕੂਲ ਦੀ ਮੁੱਖ ਅਧਿਆਪਕਾ ਮਧੂ ਕਾਲੀਆ ਦੀ ਦੇਖ-ਰੇਖ ਹੇਠ ਸਕੂਲ ਦੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਤੋਂ ਇਲਾਵਾ ਬਿਜ਼ਨੈੱਸ ਆਊਟਲੈਟਸ ਵਿਖੇ ਪਹੁੰਚਣ ਵਾਲੇ ਲੋਕਾਂ ਨੇ ਇਸ ਪ੍ਰੋਗਰਾਮ ਦਾ ਬਾਖ਼ੂਬੀ ਅਨੰਦ ਮਾਣਿਆ | ਪ੍ਰੋਗਰਾਮ ਦੌਰਾਨ 8 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਰੰਗ ਭਰਨ ਦਾ ਮੁਕਾਬਲਾ ਅਤੇ 15 ਸਾਲ ਤੋਂ ਘੱਟ ਉਮਰ ਦੇ ਭਾਗੀਦਾਰਾਂ ਲਈ ਡਰਾਇੰਗ-ਸਕੈਚਿੰਗ ਦਾ ਮੁਕਾਬਲਾ ਕਰਵਾਇਆ ਗਿਆ, ਜਦਕਿ ਸਾਰੇ ਬੱਚਿਆਂ ਲਈ ਮੁਫ਼ਤ ਚਿਹਰਾ ਪੇਂਟਿੰਗ ਕਰਨ ਤੋਂ ਇਲਾਵਾ ਸੰਗੀਤ ਆਦਿ ਗਤੀਵਿਧੀਆਂ ਸ਼ਾਮਿਲ ਸਨ | ਇਹ ਪ੍ਰੋਗਰਾਮ ਹਰ ਉਮਰ ਦੇ ਬੱਚਿਆਂ ਤੇ ਮਾਪਿਆਂ ਲਈ ਰਚਨਾਤਮਿਕਤਾ ਤੇ ਸਿੱਖਣ 'ਤੇ ਕੇਂਦਰਿਤ ਹੋਣ ਦਾ ਖੂਬਸੂਰਤ ਸੈਸ਼ਨ ਸਾਬਿਤ ਹੋਇਆ | ਇਸ ਪ੍ਰੋਗਰਾਮ 'ਚ ਬੱਚਿਆਂ ਅਤੇ ਮਾਪਿਆਂ ਦੀ ਵੱਡੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨੇ ਇਸ ਪ੍ਰੋਗਰਾਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ |

ਪਿਛਲੀ ਖ਼ਬਰ ਚੰਨੀ ਨੂੰ ਸੀ. ਐੱਮ. ਦਾ ਚਿਹਰਾ ਐਲਾਨਣ ਨਾਲ ਕਾਂਗਰਸ ਪਾਰਟੀ ਹੋਵੇਗੀ ਮਜ਼ਬੂਤ : ਗੁੱਡੂ ਸੁਲੇਮਪੁਰ ਅਗਲੀ ਖ਼ਬਰ ਰੂਹ ਕੰਬਾਊ ਹਾਦਸਿਆਂ ਮਗਰੋਂ ਵੀ ਡੇਰਾਬੱਸੀ ਦੀਆਂ ਸੜਕਾਂ 'ਤੇ ਬੇਖ਼ੌਫ਼ ਦੌੜ ਰਹੇ ਨੇ ਬਿਨਾਂ ਨੰਬਰਾਂ ਤੋਂ ਟਿੱਪਰ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।