20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਰੂਹ ਕੰਬਾਊ ਹਾਦਸਿਆਂ ਮਗਰੋਂ ਵੀ ਡੇਰਾਬੱਸੀ ਦੀਆਂ ਸੜਕਾਂ 'ਤੇ ਬੇਖ਼ੌਫ਼ ਦੌੜ ਰਹੇ ਨੇ ਬਿਨਾਂ ਨੰਬਰਾਂ ਤੋਂ ਟਿੱਪਰ <br/>

ਅਜੀਤ ਡੈਸਕ 15-02-2026
ਡੇਰਾਬੱਸੀ, 14 ਫਰਵਰੀ (ਗੁਰਮੀਤ ਸਿੰਘ)-ਪਿਛਲੇ ਸਮੇਂ ਦੌਰਾਨ ਮੁਹਾਲੀ ਦੇ ਐਸ. ਡੀ. ਐਮ-ਕਮ-ਚੇਅਰਮੈਨ ਸੜਕ ਸੁਰੱਖਿਆ ਕਮੇਟੀ ਨੇ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ | ਉਨ੍ਹਾਂ ਦਾਅਵਾ ਕੀਤਾ ਸੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁੱਲ ਵੀ ਬਖਸ਼ਿਆ ਨਹੀਂ ਜਾਵੇਗਾ, ਪਰ ਇਸ ਦੇ ਬਾਵਜੂਦ ਡੇਰਾਬੱਸੀ ਦੀਆਂ ਸੜਕਾਂ 'ਤੇ ਮਾਈਨਿੰਗ ਦੇ ਕੰਮ 'ਚ ਲੱਗੇ ਬਿਨਾਂ ਨੰਬਰਾਂ ਵਾਲੇ ਟਿੱਪਰ ਤੇਜ਼ ਰਫ਼ਤਾਰ ਦੌੜ ਰਹੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਰਿਹਾ ਹੈ | ਕੁਝ ਟਿੱਪਰ ਚਾਲਕਾਂ ਨੇ ਅੱਧਾ ਨੰਬਰ ਸਾਫ਼ ਕੀਤਾ ਹੁੰਦਾ ਹੈ, ਜਦਕਿ ਕੁਝ ਨੇ ਮਿੱਟੀ ਲਗਾਈ ਹੁੰਦੀ ਹੈ ਤਾਂ ਕਿ ਨੰਬਰ ਦਾ ਪਤਾ ਨਾ ਚੱਲ ਸਕੇ | ਮਾਈਨਿੰਗ ਦੇ ਕੰਮ 'ਚ ਲੱਗੇ ਸੈਂਕੜੇ ਟਿੱਪਰ ਮੌਤ ਵੰਡਦੇ ਹੋਏ ਡੇਰਾਬੱਸੀ ਦੀਆਂ ਸੜਕਾਂ 'ਤੇ ਦੌੜ ਰਹੇ ਹਨ, ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਜ਼ਿਆਦਾ ਚੱਕਰ ਲਗਾਉਣ ਦੇ ਚੱਕਰ 'ਚ ਟਿੱਪਰ ਚਾਲਕ ਤੇਜ਼ ਰਫ਼ਤਾਰ ਨਾਲ ਦੌੜਦੇ ਹਰ ਪਾਸੇ ਦਿਖਾਈ ਦਿੰਦੇ ਹਨ | ਜਨਵਰੀ ਮਹੀਨੇ 'ਚ ਸੂਬੇ 'ਚ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾਂਦਾ ਹੈ | ਹਾਦਸਿਆਂ 'ਚ ਮੌਤ ਦਰ ਘਟਾਉਣ ਲਈ ਸਮੂਹ ਸੰਬੰਧਿਤ ਧਿਰਾਂ ਨੂੰ ਜ਼ੋਰਦਾਰ ਹੰਭਲਾ ਮਾਰਨ ਦਾ ਸੱਦਾ ਵੀ ਦਿੱਤਾ ਜਾਂਦਾ ਹੈ | ਹਾਦਸਿਆਂ 'ਚ ਅਜਾਈ ਜਾ ਰਹੀਆਂ ਮੌਤਾਂ ਨੂੰ ਰੋਕਣ ਲਈ ਸੰਬੰਧਿਤ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਅਤੇ ਖ਼ਾਸ ਕਰਕੇ ਰਾਹਗੀਰਾਂ ਨੂੰ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਨ ਦਾ ਹੋਕਾ ਦਿੱਤਾ ਜਾਂਦਾ ਹੈ | ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਕ ਹਫ਼ਤੇ ਦੀ ਬਜਾਏ ਸਾਰਾ ਸਾਲ ਖ਼ੁਦ ਨੂੰ ਸੜਕ ਸੁਰੱਖਿਆ ਨੂੰ ਸਮਰਪਿਤ ਕਰਨਾ ਚਾਹੀਦਾ ਹੈ | ਹੁਣ ਲੋਕ ਤਾਂ ਸੜਕ ਕਿਨਾਰੇ ਚਲਦੇ ਹਨ, ਲੇਕਿਨ ਤੇਜ਼ ਰਫ਼ਤਾਰ ਦੌੜਦੇ ਵਾਹਨ ਜਦੋਂ ਬੇਕਸੂਰ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਨ ਤਾਂ ਫ਼ਿਰ ਲੋਕਾਂ ਦਾ ਕੀ ਕਸੂਰ ਹੈ | ਡੇਰਾਬੱਸੀ ਵਿਖੇ ਸੈਂਕੜੇ ਟਿੱਪਰ ਚਾਲਕ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਡੇਰਾਬੱਸੀ ਵਿਖੇ ਮਾਈਨਿੰਗ ਦੇ ਕੰਮ 'ਚ ਲੱਗੇ ਟਿੱਪਰ ਬੇਖ਼ੌਫ ਬਿਨਾਂ ਨੰਬਰਾਂ ਤੋਂ ਸੜਕਾਂ 'ਤੇ ਦੌੜ ਰਹੇ ਹਨ |


ਪਿਛਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਜ਼ਿਲ੍ਹਾ ਅਪਰਾਧ ਸੈੱਲ ਵਲੋਂ 7 ਚੋਰ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।