20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੰਚਕੂਲਾ ਦੇ ਸੈਕਟਰ-9 'ਚ ਵਿਸ਼ੇਸ਼ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 15-02-2026
ਚੰਡੀਗੜ੍ਹ, 14 ਫ਼ਰਵਰੀ (ਅ.ਬ.)- ਅੱਜ ਪੰਚਕੂਲਾ ਦੇ ਸੈਕਟਰ-9 ਸਥਿਤ ਇੱਕ ਸਕੂਲ ਵਿਚ ਵਿਸ਼ਵਾਸ ਮੈਡੀਟੇਸ਼ਨ ਰਾਹੀਂ ਇੱਕ ਵਿਸ਼ੇਸ਼ ਸਿਹਤ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ, ਜਿਸ ਵਿਚ ਆਚਾਰੀਆ ਮਨੀਸ਼ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਪ੍ਰੋਗਰਾਮ ਦਾ ਪੂਰਾ ਲਾਭ ਉਠਾਇਆ | ਆਪਣੇ ਸੰਬੋਧਨ ਵਿਚ ਆਚਾਰੀਆ ਨੇ ਆਯੁਰਵੇਦ ਤੇ ਧਿਆਨ ਰਾਹੀਂ ਬਿਮਾਰੀਆਂ ਦੇ ਸਥਾਈ ਹੱਲ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਪਣੀ ਰੋਜ਼ਾਨਾ ਰੁਟੀਨ, ਖ਼ੁਰਾਕ, ਵਿਵਹਾਰ ਤੇ ਮਾਨਸਿਕ ਸਥਿਤੀ ਵਿਚ ਸਕਾਰਾਤਮਿਕ ਬਦਲਾਅ ਲਿਆਉਂਦਾ ਹੈ ਤਾਂ ਸਭ ਤੋਂ ਗੰਭੀਰ ਬਿਮਾਰੀਆਂ ਨੂੰ ਵੀ ਹਰਾਇਆ ਜਾ ਸਕਦਾ ਹੈ | ਆਚਾਰੀਆ ਮਨੀਸ਼ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਿਮਾਰੀ ਨੂੰ ਰੋਕਣਾ ਇਲਾਜ ਲੱਭਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ | ਇਸ ਲਈ ਉਹ ਦੇਸ਼ ਭਰ ਵਿਚ ਆਪਣੇ 150 ਤੋਂ ਵੱਧ ਆਯੁਰਵੈਦਿਕ ਕਲੀਨਿਕਾਂ, ਪੰਚਕਰਮਾ ਤੇ ਕੁਦਰਤੀ ਖ਼ੁਰਾਕ ਸਭਿਆਚਾਰ ਰਾਹੀਂ ਜਾਗਰੂਕਤਾ ਫੈਲਾ ਰਹੇ ਹਨ |


ਪਿਛਲੀ ਖ਼ਬਰ ਪਿੰਡਾਂ ਕੁੱਬਾਹੇੜੀ, ਮੀਆਂਪੁਰ ਚੰਗਰ ਤੇ ਖਿਜ਼ਰਾਬਾਦ ਆਦਿ 'ਚ ਮਿਲੀਭੁਗਤ ਨਾਲ ਸ਼ਰੇ੍ਹਆਮ ਹੋ ਰਹੀ ਹੈ ਨਾਜਾਇਜ਼ ਮਾਈਨਿੰਗ-... ਅਗਲੀ ਖ਼ਬਰ ਚੰਨੀ ਨੂੰ ਸੀ. ਐੱਮ. ਦਾ ਚਿਹਰਾ ਐਲਾਨਣ ਨਾਲ ਕਾਂਗਰਸ ਪਾਰਟੀ ਹੋਵੇਗੀ ਮਜ਼ਬੂਤ : ਗੁੱਡੂ ਸੁਲੇਮਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।