20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਉਲੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਹਾਂ : ਸਤਿੰਦਰ ਸੱਤੀ <br/>

ਅਜੀਤ ਡੈਸਕ 15-02-2026
ਐੱਸ. ਏ. ਐੱਸ. ਨਗਰ, 14 ਫਰਵਰੀ (ਅਜਾਇਬ ਸਿੰਘ ਔਜਲਾ)- ਪ੍ਰਸਿੱਧ ਐਂਕਰ, ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਨੇ ਅੱਜ ਮੁਹਾਲੀ ਵਿਖੇ ਆਪਣੇ ਨਵੇਂ ਸ਼ੋਅ 'ਦਾ ਕੇਬਲਵਨ ਟਾਕਸ ਵਿੱਦ ਸਤਿੰਦਰ ਸੱਤੀ' ਦੇ ਸਿਲਸਿਲੇ 'ਚ ਗੱਲ ਕਰਦਿਆਂ ਕਿਹਾ ਕਿ ਉਹ ਓਲੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਹਨ | ਇਸ ਮੌਕੇ ਉਨ੍ਹਾਂ ਨਾਲ ਓਲੰਪੀਅਨ ਤੇ ਵਿਸ਼ਵ ਪ੍ਰਸਿੱਧ ਪਹਿਲਵਾਨ ਕਰਤਾਰ ਸਿੰਘ, ਸਿਮਰਨ (ਪ੍ਰਸਿੱਧ ਬਾਕਸਰ), ਸਿਫ਼ਤ ਕੌਰ ਸਮਰਾ (ਸ਼ੂਟਿੰਗ) ਤੇ ਹਰਵਿੰਦਰ ਸਿੰਘ (ਤੀਰ-ਅੰਦਾਜ਼ੀ) ਆਦਿ ਹਾਜ਼ਰ ਸਨ | ਇਸ ਮੌਕੇ ਸਤਿੰਦਰ ਸੱਤੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਸ਼ੋਅ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਦੇ ਸਾਹਮਣੇ ਉਹ ਗੱਲਾਂ ਲੈ ਕੇ ਆਉਣਾ ਹੈ ਕਿ ਕਿਸ ਤਰ੍ਹਾਂ ਖਿਡਾਰੀਆਂ ਨੇ ਆਪਣੀ ਖੇਡ ਦੇ ਬਲਬੂਤੇ 'ਤੇ ਆਪਣੇ ਰੁਜ਼ਗਾਰ ਹਾਸਿਲ ਕੀਤੇ ਤੇ ਦੁਨੀਆ 'ਚ ਭਾਰਤ ਦੇ ਨਾਲ-ਨਾਲ ਆਪਣੇ ਨਾਂਅ ਨੂੰ ਵੀ ਚਮਕਾਇਆ | ਇਸ ਮੌਕੇ ਪਹਿਲਵਾਨ ਕਰਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੇਡ ਜਗਤ ਨੇ ਬਹੁਤ ਕੁੱਝ ਦਿੱਤਾ ਹੈ ਤੇ ਉਨ੍ਹਾਂ ਨੇ ਆਪਣੀ ਨੌਕਰੀ ਦਾ ਵੀ ਖ਼ੂਬ ਅਨੰਦ ਮਾਣਿਆ | ਉਨ੍ਹਾਂ ਕਿਹਾ ਕਿ ਸਤਿੰਦਰ ਸੱਤੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ | ਅਜਿਹੀ ਹੀ ਪ੍ਰਤੀਕਿਰਿਆ ਖਿਡਾਰਨ ਸਿਫ਼ਤ ਕੌਰ ਸਮਰਾ ਵੱਲੋਂ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਉਸ ਨੂੰ ਐਮ. ਬੀ. ਬੀ. ਐਸ. 'ਚ ਦਾਖ਼ਲਾ ਮਿਲ ਚੁੱਕਾ ਸੀ ਪਰ ਉਸ ਦੇ ਮਾਪਿਆਂ ਨੇ ਕਿਹਾ ਕਿ ਤੁਸੀਂ ਆਪਣੀ ਖੇਡ ਵੱਲ ਹੀ ਧਿਆਨ ਦਿਓ ਤੇ ਖੇਡ ਦੇ ਜ਼ਰੀਏ ਤੁਸੀਂ ਆਪਣਾ ਨਾਂਅ ਦੇਸ਼-ਦੁਨੀਆ 'ਚ ਵਧੇਰੇ ਕਮਾ ਸਕਦੇ ਹੋ | ਇਸੇ ਦੌਰਾਨ ਪ੍ਰਸਿੱਧ ਬਾਕਸਰ ਸਿਮਰਨ ਨੇ ਵੀ ਆਪਣੇ ਖੇਡ ਜੀਵਨ ਦੇ ਚੰਗੇ ਤੇ ਮਾੜੇ ਪਲਾਂ ਦੀ ਯਾਦ ਨੂੰ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਸਤਿੰਦਰ ਸੱਤੀ ਦੇ ਸ਼ੋਅ ਨਾਲ ਉੱਭਰਦੇ ਖਿਡਾਰੀਆਂ ਨੂੰ ਖੇਡ ਜਗਤ ਬਾਰੇ ਕਾਫ਼ੀ ਕੁੱਝ ਜਾਣਨ ਦਾ ਮੌਕਾ ਮਿਲੇਗਾ | ਇਸ ਮੌਕੇ ਹਰਵਿੰਦਰ ਸਿੰਘ ਨੇ ਵੀ ਜਿੱਥੇ ਕੋਰੋਨਾ ਕਾਲ ਸਮੇਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਉੱਥੇ ਹੀ ਉਨ੍ਹਾਂ ਦੱਸਿਆ ਕਿ ਇਸ ਆਫ਼ਤ ਦੌਰਾਨ ਉਨ੍ਹਾਂ ਆਪਣੀ ਖੇਡ ਨੂੰ ਪੂਰਾ ਟਾਈਮ ਦੇ ਕੇ ਲਾਸਾਨੀ ਜਿੱਤ ਹਾਸਿਲ ਕੀਤੀ ਸੀ | ਇਸ ਮੌਕੇ ਹਰਲੀਨ ਕੌਰ ਸਾਹਨੀ, ਕਰਨ ਸਹਿਗਲ, ਸੰਦੀਪ ਕੌਰ ਵਿਰਕ ਤੇ ਅੰਬਿਕਾ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਟ੍ਰੈਫ਼ਿਕ ਇੰਚਾਰਜ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਚੰਡੀਗੜ੍ਹ 'ਚ 17 ਰਾਜਾਂ 'ਤੇ ਆਧਾਰਿਤ 29ਵੇਂ ਦਿਵਿਆਂਗ ਕਲਾ ਮੇਲੇ 'ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕੀਤਾ ਉਦਘਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।