ਪੰਚਕੂਲਾ, 27 ਫ਼ਰਵਰੀ (ਅ.ਬ.)-ਟਰਾਈਸਿਟੀ ਵਿੱਚ ਸਵਾਦ, ਰਿਵਾਇਤ ਤੇ ਉੱਚ ਦਰਜੇ ਦੀ ਮੇਹਮਾਨਨਵਾਜ਼ੀ ਦਾ ਇੱਕ ਨਵਾਂ ਪੜ੍ਹਾਅ ਸ਼ੁਰੂ ਹੋਇਆ ਹੈ¢ ਪੰਚਕੂਲਾ ਦੇ ਪ੍ਰਸਿੱਧ ਸੈਕਟਰ-11 ਮਾਰਕੀਟ ਵਿੱਚ 'ਜਨਤਾ ਪ੍ਰੀਮੀਅਮ ਸਵੀਟਸ ਬੇਕਰੀ ਐਂਡ ਰੈਸਟੋਰੈਂਟ' ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ¢ ਇਹ ਆਊਟਲੈੱਟ 6000 ਵਰਗ ਫੁੱਟ (ਜ਼ਮੀਨਦਲੀ ਮੰਜ਼ਿਲ ਤੇ ਬੇਸਮੈਂਟ) ਵਿੱਚ ਫੈਲਿਆ ਹੋਇਆ ਹੈ¢ ਇਹ ਨਵਾਂ ਸਥਾਨ ਸੁਆਦਿਸ਼ਟ ਮਠਿਆਈਆਂ, ਤਾਜ਼ਾ ਬੇਕਰੀ ਉਤਪਾਦਾਂ ਤੇ ਵੱਖ-ਵੱਖ ਪਕਵਾਨਾਂ ਲਈ ਇੱਕ ਖ਼ਾਸ ਤੇ ਉੱਚ ਮਿਆਰੀ ਕੇਂਦਰ ਵਜੋਂ ਸਾਹਮਣੇ ਆਇਆ ਹੈ¢ ਗੁਣਵੱਤਾ, ਖ਼ਾਲਿਸੀਅਤ ਤੇ ਤਿਉਹਾਰਾਂ ਦੀ ਰÏਣਕ ਨੂੰ ਪਹਿਲ ਦਿੰਦਿਆਂ ਇਹ ਰੈਸਟੋਰੈਂਟ ਖੇਤਰ ਦੀ ਮਿਹਮਾਨਨਿਵਾਜ਼ੀ ਦੀ ਰਿਵਾਇਤ ਨੂੰ ਨਵੀਂ ਪਛਾਣ ਦੇਣ ਲਈ ਵਚਨਬੱਧ ਹੈ¢ ਹੋਲੀ ਦੇ ਪਵਿੱਤਰ ਤਿਉਹਾਰ ਤੋਂ ਠੀਕ ਪਹਿਲਾਂ ਰੈਸਟੋਰੈਂਟ ਵਲੋਂ ਵੱਖ-ਵੱਖ ਕਿਸਮਾਂ ਦੀ ਗੁਜੀਆ ਦੀ ਖ਼ਾਸ ਤਿਆਰੀ ਕੀਤੀ ਗਈ ਹੈ¢ ਗੁਜੀਆ ਇੱਕ ਪ੍ਰਸਿੱਧ ਰਿਵਾਇਤੀ ਮਿਠਾਈ ਹੈ, ਜੋ ਮੁੱਖ ਤÏਰ 'ਤੇ ਹੋਲੀ ਤੇ ਦਿਵਾਲੀ ਵਰਗੇ ਤਿਉਹਾਰਾਂ ਮÏਕੇ ਬਣਾਈ ਜਾਂਦੀ ਹੈ¢ ਇਸ ਮÏਕੇ 'ਐਕਸਕਲੂਸਿਵ ਹੋਲੀ ਗੁਜੀਆ ਫੈਸਟਿਵਲ' ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 22 ਕਿਸਮਾਂ ਦੀ ਗੁਜੀਆ ਪੇਸ਼ ਕੀਤੀ ਜਾ ਰਹੀ ਹੈ¢ ਖ਼ਾਸ ਆਕਰਸ਼ਣ ਵਜੋਂ ਲਾਈਵ ਗੁਜੀਆ ਕਾਊਾਟਰ ਵੀ ਲਗਾਇਆ ਗਿਆ ਹੈ | ਇਸ ਮÏਕੇ 'ਤੇ 'ਜਨਤਾ ਪ੍ਰੀਮੀਅਮ ਸਵੀਟਸ ਬੇਕਰੀ ਐਂਡ ਰੈਸਟੋਰੈਂਟ' ਦੇ ਸੰਸਥਾਪਕ ਸੁਮਿਤ ਜੁਨੇਜਾ ਨੇ ਕਿਹਾ ਕਿ ਸਾਡਾ ਵਿਜ਼ਨ ਸਿਰਫ਼ ਖਾਣਾ ਪਰੋਸਣਾ ਨਹੀਂ, ਸਗੋਂ ਖ਼ਾਸ ਤÏਰ 'ਤੇ ਉਨ੍ਹਾਂ ਤਿਉਹਾਰਾਂ ਦÏਰਾਨ ਖੁਸ਼ੀਆਂ ਸਾਂਝੀਆਂ ਕਰਨੀਆਂ ਹਨ ਜੋ ਪਰਿਵਾਰਾਂ ਨੂੰ ਇਕੱਠਾ ਕਰਦੇ ਹਨ¢ 22 ਕਿਸਮਾਂ ਦੀ ਗੁਜੀਆ, ਜਿਨ੍ਹਾਂ ਵਿੱਚ 'ਫਾਈਬਰ24 ਸ਼ੂਗਰ-ਫ੍ਰੀ ਗੁਜੀਆ' ਵੀ ਸ਼ਾਮਲ ਹੈ, ਰਾਹੀਂ ਅਸੀਂ ਉਨ੍ਹਾਂ ਲੋਕਾਂ ਦੀ ਲੋੜ ਦਾ ਵੀ ਖ਼ਿਆਲ ਰੱਖ ਰਹੇ ਹਾਂ ਜੋ ਚੀਨੀ ਤੋਂ ਪਰਹੇਜ਼ ਕਰਦੇ ਹਨ¢ ਲਾਈਵ ਗੁਜੀਆ ਕਾਊਾਟਰ ਦੇ ਜ਼ਰੀਏ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਹਿਮਾਨ ਰਿਵਾਇਤੀ ਤਿਉਹਾਰਾਂ ਦੀ ਗਰਮਜੋਸ਼ੀ ਤੇ ਮਿਠਾਸ ਨੂੰ ਮੁੜ ਮਹਿਸੂਸ ਕਰਨ¢ ਮੈਨੇਜਿੰਗ ਡਾਇਰੈਕਟਰ ਵਿਨੇ ਸੂਦ ਨੇ ਕਿਹਾ ਕਿ ਅਸੀਂ ਕੁਆਲਿਟੀ ਨਾਲ ਕਿਸੇ ਵੀ ਕਿਸਮ ਦਾ ਸਮਝÏਤਾ ਨਹੀਂ ਕਰਦੇ¢ ਦੇਸੀ ਘਿਓ ਤੋਂ ਲੈ ਕੇ ਤਾਜ਼ਾ ਤਿਆਰ ਕੀਤੇ ਘਰੇਲੂ ਮਸਾਲਿਆਂ ਤੱਕ, ਹਰ ਇਕ ਸਮੱਗਰੀ ਸਾਡੀ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ¢