24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮਹਿੰਦਰਾ ਨੇ ਪੰਜਾਬ 'ਚ ਨਵੀਂ ਬੋਲਡ ਲੁੱਕ ਤੇ ਮਜ਼ਬੂਤ ਮਾਸਟ ਡਿਜ਼ਾਈਨ ਦੇ ਨਾਲ ਪੇਸ਼ ਕੀਤੀ ਨਵੀਂ ਰੋਟਾਵੇਟਰ ਸੀਰੀਜ਼ <br/>

ਅਜੀਤ ਡੈਸਕ 28-02-2026
ਚੰਡੀਗੜ੍ਹ, 27 ਫਰਵਰੀ (ਅ.ਬ.)-ਭਾਰਤ ਦੀ ਨੰਬਰ 1 ਟਰੈਕਟਰ ਨਿਰਮਾਤਾ ਕੰਪਨੀ ਤੇ ਸਭ ਤੋਂ ਵੱਡੇ ਖੇਤੀਬਾੜੀ ਮਸ਼ੀਨਰੀ ਤੇ ਰੋਟਾਵੇਟਰ ਨਿਰਮਾਤਾਵਾਂ 'ਚੋਂ ਇੱਕ ਮਹਿੰਦਰਾ ਐਂਡ ਮਹਿੰਦਰਾ ਨੇ ਪੰਜਾਬ 'ਚ ਆਪਣੀ ਨਵੀਂ ਮਹਿੰਦਰਾ ਰੋਟਾਵੇਟਰ ਸੀਰੀਜ਼ ਲਾਂਚ ਕਰਨ ਦਾ ਐਲਾਨ ਕੀਤਾ ਹੈ¢ ਇਸ ਨਵੀਂ ਸੀਰੀਜ਼ ਦਾ ਬੋਲਡ ਡਿਜ਼ਾਈਨ ਤੇ ਚÏੜਾ ਮਾਸਟ ਇਸਨੂੰ ਹੋਰ ਮਜ਼ਬੂਤ ਤੇ ਸ਼ਕਤੀਸ਼ਾਲੀ ਲੁੱਕ ਪ੍ਰਦਾਨ ਕਰਦਾ ਹੈ¢ ਇਸਨੂੰ ਹੈਵੀ ਡਿਊਟੀ ਕੰਮ ਲਈ ਤਿਆਰ ਕੀਤਾ ਗਿਆ ਹੈ¢ ਇਹ ਰੋਟਾਵੇਟਰ ਹੈਵੀ ਡਿਊਟੀ ਕੈਟੇਗਰੀ – ਮਹਾਂਵੇਟਰ ਤੇ ਮਹਾਂਵੇਟਰ ਐਚਡੀ– ਵਿੱਚ 4 ਤੋਂ 9 ਫੁੱਟ ਤੱਕ ਦੀ ਰੇਂਜ 'ਚ ਉਪਲਬੱਧ ਹੋਣਗੇ¢ ਆਕਰਸ਼ਕ ਡਿਜ਼ਾਈਨ ਵਾਲੀ ਨਵੀਂ ਰੋਟਾਵੇਟਰ ਸੀਰੀਜ਼ ਬਾਰੇ ਗੱਲ ਕਰਦੇ ਹੋਏ ਡਾ. ਅਨੁਸ਼ਾ ਕੋਥੰਦਰਾਮਨ, ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਇੰਟਰਨੈਸ਼ਨਲ ਓਪਰੇਸ਼ਨਜ਼ ਐਂਡ ਬਿਜ਼ਨਸ ਹੈਡ – ਫਾਰਮ ਮਸ਼ੀਨਰੀ, ਮਹਿੰਦਰਾ ਫਾਰਮ ਇਕੁਇਪਮੈਂਟ ਬਿਜ਼ਨਸ ਨੇ ਕਿਹਾਕਿ ਫਸਲਾਂ ਦੀ ਉਤਪਾਦਕਤਾ ਵਧਾਉਣ 'ਚ ਮਸ਼ੀਨੀਕਰਨ ਬੇਹੱਦ ਮਹੱਤਵਪੂਰਨ ਹੈ ਤੇ ਰੋਟਾਵੇਟਰ ਖੇਤਾਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ¢ ਉਨ੍ਹਾਂ ਨੇ ਕਿਹਾ ਕਿ ਸਾਡੇ ਨਵੇਂ ਡਿਜ਼ਾਈਨ ਵਾਲੇ ਰੋਟਾਵੇਟਰ ਵਧੀਆ ਪ੍ਰਦਰਸ਼ਨ ਦੇਣ ਦੇ ਨਾਲ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਸਾਜ਼ੋ-ਸਾਮਾਨ ਦੇ ਮਲਿਕਾਨਾ ਇਹਸਾਸ ਨੂੰ ਸ਼ਾਨਦਾਰ ਬਣਾਉਣ ਲਈ ਤਿਆਰ ਕੀਤੇ ਗਏ ਹਨ ¢
ਕੈਪਸ਼ਨ


ਪਿਛਲੀ ਖ਼ਬਰ ਪੀਰਮੁਛੱਲਾ ਵਿਖੇ ਬਹੁ-ਮੰਜ਼ਿਲਾ ਵਪਾਰਕ ਇਮਾਰਤ 'ਚ ਲੱਗੀ ਅੱਗ <br/> ਅਗਲੀ ਖ਼ਬਰ ਪੰਚਕੂਲਾ 'ਚ 'ਜਨਤਾ ਪ੍ਰੀਮੀਅਮ – ਸਵੀਟਸ ਬੇਕਰੀ ਐਂਡ ਰੈਸਟੋਰੈਂਟ' ਦਾ ਸ਼ਾਨਦਾਰ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।