24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਵਿਦੇਸ਼ 'ਚ ਸੈਟਲ ਕਰਵਾਉਣ ਬਦਲੇ 16 ਲੱਖ ਰੁਪਏ ਦੀ ਠੱਗੀ <br/>

ਅਜੀਤ ਡੈਸਕ 28-02-2026
ਜ਼ੀਰਕਪੁਰ, 27 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ 'ਚ ਵਿਦੇਸ਼ 'ਚ ਸੈਟਲ ਕਰਵਾਉਣ ਬਦਲੇ 16 ਲੱਖ ਰੁ. ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਹਰਵਿੰਦਰ ਪਾਲ ਸਿੰਘ ਵਾਸੀ ਅਨੰਤਾ ਲਾਈਫ ਸਟਾਈਲ ਜ਼ੀਰਕਪੁਰ ਨੇ ਐਸ. ਐਸ. ਪੀ. ਮੁਹਾਲੀ ਕੋਲ ਸ਼ਿਕਾਇਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਪੀੜਤ ਵਲੋਂ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਉਸ ਦਾ ਪੁੱਤਰ ਗਗਨਦੀਪ ਸਿੰਘ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ 'ਚ ਪੜ੍ਹਾਈ ਕਰ ਰਿਹਾ ਹੈ ਅਤੇ ਅਕਤੂਬਰ 2020 'ਚ ਉਸ ਦੀ ਮੁਲਾਕਾਤ ਪਿ੍ਤਪਾਲ ਸਿੰਘ ਵਾਸੀ ਸੈਕਟਰ 40ਸੀ ਚੰਡੀਗੜ੍ਹ ਨਾਲ ਹੋਈ | ਇਸ ਦੌਰਾਨ ਪਿ੍ਤਪਾਲ ਨੇ ਆਪਣੇ ਦੋਸਤ ਅਮਿਤ ਕੁਮਾਰ ਵਾਸੀ ਯਮੁਨਾਨਗਰ ਹਰਿਆਣਾ ਰਾਹੀਂ ਗਗਨਦੀਪ ਨੂੰ ਕੈਨੇਡਾ 'ਚ ਇਕ ਚੰਗੀ ਕੰਪਨੀ 'ਚ ਰੁਜ਼ਗਾਰ ਦਿਵਾਉਣ ਦਾ ਭਰੋਸਾ ਦਿੱਤਾ | ਦੋਸ਼ ਹੈ ਕਿ ਦੋਵਾਂ ਵਿਅਕਤੀਆਂ ਨੇ ਵਿਦੇਸ਼ਾਂ 'ਚ ਮਜ਼ਬੂਤ ਸੰਬੰਧਾਂ ਦਾ ਦਾਅਵਾ ਕਰਦਿਆਂ ਪਹਿਲਾਂ ਕਈ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਸੀ | ਪੀੜਤ ਅਨੁਸਾਰ ਮੁਲਜ਼ਮ ਨੇ ਉਸ ਦੇ ਭਰੋਸੇ ਦਾ ਫਾਇਦਾ ਉਠਾਉਂਦੇ ਹੋਏ ਵੱਖ-ਵੱਖ ਤਰੀਕਾਂ 'ਤੇ ਉਸ ਦੇ ਬੈਂਕ ਖਾਤਿਆਂ 'ਚੋਂ ਲਗਭਗ 9 ਲੱਖ ਰੁ. ਤੇ ਫੇਰ 7 ਲੱਖ ਰੁ. ਨਕਦ ਲੈ ਲਏ | ਇਸ ਤੋਂ ਬਾਅਦ ਉਨ੍ਹਾਂ ਨੇ ਕਥਿਤ ਤੌਰ 'ਤੇ ਉਸ ਨੂੰ ਇਕ ਕੰਪਨੀ ਤੋਂ ਨਿਯੁਕਤੀ ਪੱਤਰ ਭੇਜਿਆ ਤੇ ਪੈਸੇ ਲੈਣ ਤੋਂ ਬਾਅਦ ਮੁਲਜ਼ਮ ਬਹਾਨੇ ਬਣਾਉਣ ਲੱਗ ਪਏ ਤੇ ਹੁਣ ਫ਼ੋਨ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਹੈ | ਹਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਨਾ ਤਾਂ ਉਸਦੇ ਪੁੱਤਰ ਗਗਨਦੀਪ ਨੂੰ ਨੌਕਰੀ 'ਤੇ ਲਗਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ | ਉਨ੍ਹਾਂ ਦੱਸਿਆ ਕਿ ਪਹਿਲਾਂ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਹੁਣ ਐਸ. ਐਸ. ਪੀ. ਮੁਹਾਲੀ ਨੇ ਏ. ਐਸ. ਪੀ. ਜ਼ੀਰਕਪੁਰ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ | ਜਾਂਚ ਦੇ ਆਧਾਰ 'ਤੇ ਪੁਲਿਸ ਨੇ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਮਹਿਲਾ ਵਲੋਂ ਕੀਤੇ ਕਥਿਤ ਹਮਲੇ 'ਚ ਪੱਤਰਕਾਰ ਜ਼ਖ਼ਮੀ <br/> ਅਗਲੀ ਖ਼ਬਰ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਵਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।