24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮਹਿਲਾ ਵਲੋਂ ਕੀਤੇ ਕਥਿਤ ਹਮਲੇ 'ਚ ਪੱਤਰਕਾਰ ਜ਼ਖ਼ਮੀ <br/>

ਹਸਪਤਾਲ 'ਚ ਜੇਰੇ ਇਲਾਜ ਪੱਤਰਕਾਰ | ਤਸਵੀਰ : ਮਨਿੰਦਰ ਸਿੰਘ <br/> 28-02-2026
ਜ਼ੀਰਕਪੁਰ, 27 ਫਰਵਰੀ (ਮਨਿੰਦਰ ਸਿੰਘ)-ਸ਼ੁੱਕਰਵਾਰ ਪ੍ਰੈਸ ਕਲੱਬ ਜ਼ੀਰਕਪੁਰ ਵਿਖੇ ਸਵੇਰੇ 11:15 ਵਜੇ ਦੇ ਕਰੀਬ ਇਕ ਮਹਿਲਾ ਨੇ ਕਥਿਤ ਤੌਰ 'ਤੇ ਅੰਦਰ ਆ ਕੇ ਅਰਥ ਪ੍ਰਕਾਸ਼ ਅਖਬਾਰ ਦੇ ਪੱਤਰਕਾਰ ਸੰਦੀਪ ਸਿੰਘ ਬਾਵਾ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ | ਅਚਾਨਕ ਹੋਏ ਇਸ ਹਮਲੇ 'ਚ ਪੱਤਰਕਾਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੇ ਸਿਰ 'ਚ 3 ਟਾਂਕੇ ਲੱਗੇ | ਪ੍ਰੈਸ ਕਲੱਬ 'ਚ ਮੌਜੂਦ ਚਸ਼ਮਦੀਦਾਂ ਦੇ ਅਨੁਸਾਰ ਇਸ ਹਮਲੇ ਤੋਂ ਪਹਿਲਾਂ ਕੁਝ ਸਥਾਨਕ ਪੱਤਰਕਾਰ ਵੀ ਪ੍ਰੈਸ ਕਲੱਬ 'ਚ ਦਾਖਲ ਹੋਏ ਸਨ ਤੇ ਸੰਦੀਪ ਬਾਵਾ ਨਾਲ ਬਹਿਸ ਕਰ ਰਹੇ ਸਨ | ਇਸ ਦੌਰਾਨ ਅਚਾਨਕ ਇਕ ਮਹਿਲਾ ਡੰਡਾ ਲੈ ਕੇ ਅੰਦਰ ਆਈ ਤੇ ਬਾਵਾ ਦੇ ਸਿਰ 'ਤੇ ਡੰਡੇ ਨਾਲ ਵਾਰ ਕਰਨ ਲੱਗੀ | ਇਸ ਹਮਲੇ 'ਚ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਢਕੌਲੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੂੰ ਉਸ ਦੇ ਸਿਰ 'ਚ ਟਾਂਕੇ ਲਗਾਉਣੇ ਪਏ | ਦੋਸ਼ ਹੈ ਕਿ ਹਮਲੇ ਤੋਂ ਬਾਅਦ ਮਹਿਲਾ ਨੇ ਪ੍ਰੈਸ ਕਲੱਬ 'ਚ ਪਏ ਸਾਮਾਨ ਦੀ ਵੀ ਭੰਨਤੋੜ ਕੀਤੀ | ਇਸ ਦੌਰਾਨ ਉਸ ਨੇ ਕਲੱਬ 'ਚ ਲੱਗੀ ਐਲ. ਈ. ਡੀ. ਤੋੜ ਦਿੱਤੀ ਤੇ ਕਈ ਕੁਰਸੀਆਂ ਤੇ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਾਇਆ | ਘਟਨਾ ਤੋਂ ਬਾਅਦ ਮੁਲਜ਼ਮ ਮਹਿਲਾ ਮੌਕੇ ਤੋਂ ਫ਼ਰਾਰ ਹੋ ਗਈ | ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ | ਜ਼ਖਮੀ ਪੱਤਰਕਾਰ ਨੂੰ ਸਵੇਰੇ 11:30 ਵਜੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਦੇਰ ਰਾਤ ਤੱਕ ਕੋਈ ਵੀ ਪੁਲਿਸ ਅਧਿਕਾਰੀ ਉਸ ਦਾ ਬਿਆਨ ਦਰਜ ਕਰਨ ਲਈ ਨਹੀਂ ਪਹੁੰਚਿਆ, ਜਦਕਿ ਹਸਪਤਾਲ ਵਲੋਂ ਥੋੜ੍ਹੇ ਸਮੇਂ ਬਾਅਦ ਹੀ ਐਮ. ਐਲ. ਆਰ. ਜ਼ੀਰਕਪੁਰ ਪੁਲਿਸ ਥਾਣੇ ਨੂੰ ਭੇਜ ਦਿੱਤੀ ਗਈ ਸੀ | ਘਟਨਾ ਤੋਂ ਬਾਅਦ ਜ਼ੀਰਕਪੁਰ ਦੇ ਵੱਖ-ਵੱਖ ਪੱਤਰਕਾਰਾਂ ਵਲੋਂ ਐਸ. ਐਚ. ਓ. ਜ਼ੀਰਕਪੁਰ ਸਤਿੰਦਰ ਸਿੰਘ ਨੂੰ ਕਈ ਵਾਰ ਫੋਨ ਕੀਤਾ ਗਿਆ, ਪਰ ਉਨ੍ਹਾਂ ਨੇ ਕਿਸੇ ਦੇ ਵੀ ਫੋਨ ਦਾ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਏ. ਐਸ. ਪੀ. ਗਜ਼ਲਪ੍ਰੀਤ ਕੌਰ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਐਸ. ਐਚ. ਓ. ਨਾਲ ਗੱਲ ਕਰਨ ਦਾ ਵਾਅਦਾ ਕੀਤਾ, ਪਰ ਇਸ ਦੇ ਬਾਵਜੂਦ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਇਸ ਦੌਰਾਨ ਪੁਲਿਸ ਨੇ ਕਿਹਾ ਕਿ ਜਾਂਚ ਅਧਿਕਾਰੀ ਅਦਾਲਤ 'ਚ ਹੋਣ ਕਾਰਨ ਬਿਆਨ ਲਈ ਉਪਲਬਧ ਨਹੀਂ ਹੋ ਸਕਦੇ | ਇਸ ਦੌਰਾਨ ਮੁਲਜ਼ਮ ਮਹਿਲਾ ਆਪਣੇ ਸਾਥੀਆਂ ਨਾਲ ਖੁੱਲ੍ਹੇਆਮ ਘੁੰਮਦੀ ਰਹੀ | ਇਸ ਘਟਨਾ ਕਾਰਨ ਸ਼ਹਿਰ ਦੇ ਪੱਤਰਕਾਰ ਭਾਈਚਾਰੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਮੁਲਜ਼ਮ ਨੂੰ

ਪਿਛਲੀ ਖ਼ਬਰ ਨਕਲੀ ਪੱਤਰਕਾਰ ਬਣ ਕੇ ਫਿਰੌਤੀ ਮੰਗਣ ਵਾਲੇ ਚਾਰ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਵਿਦੇਸ਼ 'ਚ ਸੈਟਲ ਕਰਵਾਉਣ ਬਦਲੇ 16 ਲੱਖ ਰੁਪਏ ਦੀ ਠੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।