15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪ੍ਰਭ ਆਸਰਾ ਦੇ ਖਿਡਾਰੀਆਂ ਵਲੋਂ 'ਸਪੈਸ਼ਲ ਓਲਪਿੰਕ ਭਾਰਤ' ਦੌਰਾਨ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 01-03-2026
ਕੁਰਾਲੀ, 28 ਫਰਵਰੀ (ਹਰਪ੍ਰੀਤ ਸਿੰਘ)-'ਸਪੈਸ਼ਲ ਓਲਪਿੰਕ ਭਾਰਤ' ਵਲੋਂ ਫ਼ਰੀਦਾਬਾਦ ਵਿਖੇ ਕਰਵਾਈ ਗਈ ਨੈਸ਼ਨਲ ਹਾਕੀ ਚੈਂਪੀਅਨਸ਼ਿਪ 'ਚ ਪੰਜਾਬ ਦੀ ਸੀਨੀਅਰ ਮਿਕਸ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ ਹੈ, ਜਦਕਿ ਸਬ-ਜੂਨੀਅਰ ਟੀਮ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕੀਤਾ ਹੈ | ਇਨ੍ਹਾਂ ਮੁਕਾਬਲਿਆਂ 'ਚ ਸਥਾਨਕ ਸ਼ਹਿਰ ਦੀ ਪ੍ਰਭ ਆਸਰਾ ਸੰਸਥਾ ਦੇ ਖਿਡਾਰੀਆਂ ਵਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਸੰਸਥਾ ਦੇ ਸਪੈਸ਼ਲ ਅਤੇ ਨਾਰਮਲ ਬੱਚਿਆਂ ਨੂੰ ਇਸ ਮੁਕਾਬਲੇ ਲਈ ਲਗਾਤਾਰ ਖ਼ਾਸ ਟ੍ਰੇਨਿੰਗ ਦਿੱਤੀ ਗਈ ਸੀ ਅਤੇ ਬੀਬੀ ਰਾਜਿੰਦਰ ਕੌਰ ਖ਼ੁਦ ਰੋਜ਼ਾਨਾ ਟ੍ਰੇਨਿੰਗ 'ਚ ਸ਼ਾਮਿਲ ਹੁੰਦੇ ਸਨ ਤਾਂ ਜੋ ਖਿਡਾਰੀਆਂ ਦੀ ਖੇਡ ਨੂੰ ਪੂਰੀ ਤਰ੍ਹਾਂ ਨਾਲ ਨਿਖਾਰਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੀਮ ਵਲੋਂ ਖੇਡਦੇ ਹੋਏ ਸੰਸਥਾ ਦੀ ਬੱਚੀ ਪੂਜਾ ਨੇ ਸੋਨੇ, ਏਕਮਵੀਰ ਸਿੰਘ ਨੇ ਕਾਂਸੀ ਅਤੇ ਸਬ-ਜੂਨੀਅਰ ਮਿਕਸਡ ਟੀਮ 'ਚ ਜਗਜੀਵਨ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਹੈ | ਇਸ ਜਿੱਤ 'ਚ ਪ੍ਰਭ ਆਸਰਾ ਕੁਰਾਲੀ ਦੇ ਬੱਚਿਆਂ ਅਮਰਜੀਤ ਸਿੰਘ, ਕਿਰਨਵੀਰ ਕੌਰ, ਪ੍ਰਵੀਨ, ਨਿੱਕੀ ਅਤੇ ਸੁਖਪ੍ਰੀਤ ਸਿੰਘ ਤੋਂ ਇਲਾਵਾ ਅਮਨਦੀਪ ਕੌਰ (ਆਤਮ ਸੁੱਖ ਸਕੂਲ ਹੁਸ਼ਿਆਰਪੁਰ) ਦੀ ਬੱਚੀ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ | ਉਨ੍ਹਾਂ ਦੱਸਿਆ ਕਿ ਟੀਮ ਦੀ ਇਸ ਸਫ਼ਲਤਾ 'ਚ ਕੋਚ ਬੀਬੀ ਰਾਜਿੰਦਰ ਕੌਰ, ਦਰਸ਼ਨ ਸਿੰਘ, ਸਿਮਰਨ ਕੌਰ ਅਤੇ ਪਵਨ ਸਿੰਘ ਦੀ ਅਗਵਾਈ ਵਲੋਂ ਅਹਿਮ ਰੋਲ ਅਦਾ ਕੀਤਾ ਗਿਆ | ਇਨ੍ਹਾਂ ਖਿਡਾਰੀਆਂ ਦਾ ਸੰਸਥਾ ਵਿਖੇ ਪੁੱਜਣ 'ਤੇ ਪ੍ਰਬੰਧਕਾਂ ਵਲੋਂ ਗਰਮਜੋਸ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ |

ਪਿਛਲੀ ਖ਼ਬਰ ਫੋਰਟੀਫਾਈਡ ਸਟੈਪਲ ਲੁਕਵੀਂ ਭੁੱਖ ਲਈ ਸਕੇਲੇਬਲ, ਲਾਗਤ-ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੇ ਹਨ: ਮਾਹਿਰ <br/> ਅਗਲੀ ਖ਼ਬਰ ਬਰਨਾਲਾ ਦੀ ਕਾਂਗਰਸ ਰੈਲੀ ਪੰਜਾਬ ਲਈ ਇਤਿਹਾਸਕ ਸਾਬਿਤ ਹੋਵੇਗੀ-ਬੰਨੀ ਕੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।