15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਫੋਰਟੀਫਾਈਡ ਸਟੈਪਲ ਲੁਕਵੀਂ ਭੁੱਖ ਲਈ ਸਕੇਲੇਬਲ, ਲਾਗਤ-ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੇ ਹਨ: ਮਾਹਿਰ <br/>

ਅਜੀਤ ਡੈਸਕ 01-03-2026
ਚੰਡੀਗੜ੍ਹ, 28 ਫਰਵਰੀ (ਅ.ਬ.)- ਮਿਲਰਜ਼ ਫ਼ਾਰ ਨਿਊਟ੍ਰੀਸ਼ਨ ਦੇ ਕੰਟਰੀ ਪ੍ਰੋਗਰਾਮ ਮੈਨੇਜਰ ਅਤੇ ਫੋਰਟੀਫਾਈਡ ਭੋਜਨ ਦੇ ਮਾਹਿਰ ਅਭਿਸ਼ੇਕ ਸ਼ੁਕਲਾ ਅਨੁਸਾਰ ਕੁਪੋਸ਼ਣ ਨੂੰ ਅਕਸਰ ਭੋਜਨ ਦੀ ਅਣਹੋਂਦ ਵਜੋਂ ਗਲਤ ਸਮਝਿਆ ਜਾਂਦਾ ਹੈ | ਅਸਲੀਅਤ ਵਿਚ ਬਹੁਤ ਸਾਰੇ ਪਰਿਵਾਰਾਂ ਕੋਲ ਖਾਣ ਲਈ ਖਾਣਾ ਕਾਫ਼ੀ ਹੁੰਦਾ ਹੈ ਪਰ ਭੋਜਨ ਵਿਚ ਜ਼ਰੂਰੀ ਵਿਟਾਮਿਨ ਤੇ ਖਣਿਜਾਂ ਦੀ ਘਾਟ ਹੁੰਦੀ ਹੈ | ਇਹ ਲੁਕਵੀਂ ਭੁੱਖ ਕਿਸੇ ਦੀ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ ਤੇ ਸਿਹਤ ਨੂੰ ਨਕਾਰਾਤਮਿਕ ਤੌਰ 'ਤੇ ਪ੍ਰਭਾਵਿਤ ਕਰਦੀ ਹੈ | ਸ੍ਰੀ ਸ਼ੁਕਲਾ ਨੇ ਕਿਹਾ ਕਿ ਫੋਰਟੀਫਾਈਡ ਭੋਜਨ ਜਿਸ ਵਿਚ ਚੌਲ, ਕਣਕ ਆਦਿ ਵਰਗੇ ਮੁੱਖ ਭੋਜਨ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿਚ ਸੁਆਦ, ਬਣਤਰ ਜਾਂ ਖਾਣਾ ਪਕਾਉਣ ਦੇ ਤਰੀਕਿਆਂ ਨੂੰ ਬਦਲੇ ਬਿਨਾਂ ਨਿਯਮਤ ਪ੍ਰੋਸੈਸਿੰਗ ਦੌਰਾਨ ਪੌਸ਼ਟਿਕ ਤੱਤ ਸ਼ਾਮਲ ਕੀਤੇ ਜਾਂਦੇ ਹਨ, ਲੁਕਵੀਂ ਭੁੱਖ ਲਈ ਸਕੇਲੇਬਲ, ਲਾਗਤ-ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੇ ਹਨ | ਪਰਿਵਾਰ ਉਹੀ ਭੋਜਨ ਖਾਂਦੇ ਰਹਿੰਦੇ ਹਨ ਪਰ ਬਹੁਤ ਜ਼ਿਆਦਾ ਪੌਸ਼ਟਿਕ ਮੁੱਲ ਦੇ ਨਾਲ | ਸ਼ੁਕਲਾ ਨੇ ਅੱਗੇ ਕਿਹਾ ਕਿ ਪ੍ਰਜਨਨ ਉਮਰ ਦੀਆਂ ਅੱਧੀਆਂ ਤੋਂ ਵੱਧ ਔਰਤਾਂ ਅਨੀਮੀਆ ਦਾ ਸ਼ਿਕਾਰ ਹਨ ਤੇ ਇਹ ਕਿ ਫੋਰਸਟੀਫਾਈਡ ਸਟੈਪਲ ਉਨ੍ਹਾਂ ਨੂੰ ਅਨੀਮੀਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ ਮਦਦ ਕਰ ਸਕਦੇ ਹਨ | ਵਿਸ਼ੇਸ਼ ਤੌਰ 'ਤੇ ਫੋਰਸਟੀਫਾਈਡ ਵਿਚ ਕਣਕ ਦੇ ਆਟੇ ਅਤੇ ਚੌਲਾਂ ਵਰਗੇ ਮੁੱਖ ਭੋਜਨਾਂ ਵਿਚ ਆਇਰਨ, ਫੌਲਿਕ ਐਸਿਡ ਤੇ ਵਿਟਾਮਿਨ ਬੀ12 ਵਰਗੇ ਜ਼ਰੂਰੀ ਸੂਖਮ ਪੌਸ਼ਟਿਕ ਤੱਤ ਤੇ ਖਾਣ ਵਾਲੇ ਤੇਲ ਵਿਚ ਵਿਟਾਮਿਨ ਏ ਤੇ ਡੀ ਸ਼ਾਮਲ ਕਰਨਾ ਸ਼ਾਮਲ ਹੈ, ਜੋ ਕਿ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ (ਐਫ.ਐਸ.ਐਸ.ਏ.ਆਈ.) ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਹੈ |


ਪਿਛਲੀ ਖ਼ਬਰ ਪੀ.ਆਈ.ਐੱਸ. ਰਿਹਾਇਸ਼ੀ ਵਿੰਗਾਂ ਦੇ ਟ੍ਰਾਇਲ ਸਫ਼ਲਤਾਪੂਰਵਕ ਮੁਕੰਮਲ, 660 ਖਿਡਾਰੀਆਂ ਨੇ ਲਿਆ ਭਾਗ <br/> ਅਗਲੀ ਖ਼ਬਰ ਪ੍ਰਭ ਆਸਰਾ ਦੇ ਖਿਡਾਰੀਆਂ ਵਲੋਂ 'ਸਪੈਸ਼ਲ ਓਲਪਿੰਕ ਭਾਰਤ' ਦੌਰਾਨ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।