15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੀ.ਆਈ.ਐੱਸ. ਰਿਹਾਇਸ਼ੀ ਵਿੰਗਾਂ ਦੇ ਟ੍ਰਾਇਲ ਸਫ਼ਲਤਾਪੂਰਵਕ ਮੁਕੰਮਲ, 660 ਖਿਡਾਰੀਆਂ ਨੇ ਲਿਆ ਭਾਗ <br/>

ਅਜੀਤ ਡੈਸਕ 01-03-2026
ਐੱਸ.ਏ.ਐੱਸ. ਨਗਰ, 28 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਡਾਇਰੈਕਟਰ ਖੇਡ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਡ ਵਿਭਾਗ ਵਲੋਂ ਅੱਜ ਖੇਡ ਭਵਨ ਸੈਕਟਰ-78 ਮੁਹਾਲੀ, ਬਲਬੀਰ ਸਿੰਘ ਓਲੰਪੀਅਨ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਸੈਕਟਰ-63 ਮੁਹਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ-1 ਮੁਹਾਲੀ ਵਿਖੇ ਪੀ. ਆਈ. ਐਸ. ਦੇ ਰਿਹਾਇਸ਼ੀ ਵਿੰਗਾਂ ਲਈ ਟ੍ਰਾਇਲ ਸਫ਼ਲਤਾਪੂਰਵਕ ਕਰਵਾਏ ਗਏ | ਇਨ੍ਹਾਂ ਟ੍ਰਾਇਲਾਂ ਵਿਚ ਬਾਕਸਿੰਗ, ਫੈਂਸਿੰਗ, ਹੈਂਡਬਾਲ, ਜੂਡੋ, ਤੈਰਾਕੀ, ਵਾਲੀਬਾਲ, ਜਿਮਨਾਸਟਿਕ, ਕੁਸ਼ਤੀ, ਹਾਕੀ, ਤੀਰ-ਅੰਦਾਜ਼ੀ ਅਤੇ ਅਥਲੈਟਿਕਸ ਸਮੇਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਲਈ ਜ਼ਿਲ੍ਹੇ ਭਰ 'ਚੋਂ ਕੁੱਲ 660 ਖਿਡਾਰੀਆਂ ਨੇ ਭਾਗ ਲਿਆ | ਇਸ ਮੌਕੇ ਡਾਇਰੈਕਟਰ ਐਡਮਿਨ ਗੁਰਦੀਪ ਕੌਰ ਅਤੇ ਪੀ. ਆਈ. ਐਸ. ਪੰਜਾਬ ਦੇ ਡਾਇਰੈਕਟਰ ਟ੍ਰੇਨਿੰਗ ਜੀਵਨਜੋਤ ਸਿੰਘ ਤੇਜਾ ਵਲੋਂ ਟ੍ਰਾਇਲ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਇਸੇ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਦਾ ਮੁੱਖ ਉਦੇਸ਼ ਨਵੇਂ ਪ੍ਰਤਿਭਾਵਾਨ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਟ੍ਰੇਨਿੰਗ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ |

ਪਿਛਲੀ ਖ਼ਬਰ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਨੂੰ ਦੇਖਦੇ ਹੋਏ ਲੋਕ ਪਾਰਟੀ 'ਚ ਕਰ ਰਹੇ ਨੇ ਸ਼ਮੂਲੀਅਤ-ਰਾਣਾ ਗਿੱਲ <br/> ਅਗਲੀ ਖ਼ਬਰ ਫੋਰਟੀਫਾਈਡ ਸਟੈਪਲ ਲੁਕਵੀਂ ਭੁੱਖ ਲਈ ਸਕੇਲੇਬਲ, ਲਾਗਤ-ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੇ ਹਨ: ਮਾਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।