ਖਰੜ, 28 ਫਰਵਰੀ (ਜੰਡਪੁਰੀ)-ਹਲਕਾ ਖਰੜ ਅੰਦਰ ਭਾਜਪਾ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖਦੇ ਹੋਏ ਵੱਡੀ ਗਿਣਤੀ ਲੋਕ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਸੀਨੀਅਰ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਉਨ੍ਹਾਂ ਦਾ ਪਾਰਟੀ ਅੰਦਰ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਹਰੇਕ ਵਰਕਰ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਕਾਰਨ ਹੀ ਤੇਜ਼ੀ ਨਾਲ ਲੋਕ ਭਾਜਪਾ 'ਚ ਆਪਣਾ ਵਿਸ਼ਵਾਸ ਪ੍ਰਗਟਾ ਰਹੇ ਹਨ | ਇਸ ਮੌਕੇ ਹਰਮਿੰਦਰ ਔਜਲਾ, ਹਿਮਾਂਸ਼ੂ, ਜਸਵੰਤ ਸਿੰਘ, ਨਿਤਿਨ, ਪੰਕਜ ਕੁਮਾਰ, ਕੁਲਦੀਪ ਕੌਰ, ਬਿਕਰਮਜੀਤ ਸਿੰਘ ਨਾਹਲ, ਕੁਲਦੀਪ ਕੌਰ ਤੇ ਕਮਲਜੀਤ ਸਿੰਘ ਸਮੇਤ ਹੋਰ ਕਈ ਵਿਅਕਤੀ ਭਾਜਪਾ 'ਚ ਸ਼ਾਮਿਲ ਹੋਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ, ਸੁਰਿੰਦਰਪਾਲ ਕੌਰ, ਹੈਪੀ, ਮਨੀਸ਼ ਭਾਰਦਵਾਜ, ਰਾਜੇਸ਼ ਠਾਕੁਰ ਤੇ ਅਸ਼ੋਕ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |